ਵਿਸ਼ਵਾਸੀਆਂ ਦੀਆਂ ਮਾਵਾਂ
ਪੈਗੰਬਰ ਮੁਹੰਮਦ ਦੀਆਂ ਸਾਰੀਆਂ ਪਤਨੀਆਂ, ਜੋ ਕਿ ਸੱਚੀ ਆਸਥਾ ਅਤੇ ਇਮਾਨਦਾਰੀ ਦੀ ਮਿਸਾਲ ਹਨ; ਨੂੰ ‘ਉਮਾਹ’ ਲਈ ਇੱਕ ਉੱਤਮ ਉਦਾਹਰਣ ਅਤੇ ਆਦਰਸ਼ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਅੱਜ ਵੀ ਧਾਰਮਿਕਤਾ, ਸਾਦੀ ਜੀਵਨ ਸ਼ੈਲੀ, ਹਿਰਦੇ ਦੀ ਪਵਿੱਤਰਤਾ ਅਤੇ ਭਗਤੀ ਪ੍ਰਤੀ ਸਮਰਪਣ ਲਈ ਯਾਦ ਕੀਤਾ ਜਾਂਦਾ ਹੈ। ਉਹ ਇੰਨੀਆਂ ਉਦਾਰਚਿਤ ਅਤੇ ਦਿਆਲੂ ਬਿਰਤੀ ਦੀਆਂ ਮਾਲਕ ਸਨ ਕਿ ਉਹਨਾਂ ਨੇ ਆਪਣੀ ਹਰ ਕੀਮਤੀ ਚੀਜ਼ ਅੱਲ੍ਹਾ ਦੇ ਰਾਹ ਵਿਚ ਨਿਓਛਾਵਰ ਕਰਕੇ ਬਖਸ਼ਿਸ਼ਾਂ ਦੇ ਗੱਫਿਆਂ ਦੀ ਉਮੀਦ ਸਿਰਫ ਅੱਲ੍ਹਾ ਤੋਂ ਰੱਖੀ। ਉਹ ਸਾਰੇ ਪੈਗੰਬਰ ਮੁਹੰਮਦ ਲਈ ਧੀਰਜ ਅਤੇ ਸਾਥ ਦਾ ਇੱਕ ਵੱਡਾ ਸਰੋਤ ਸਨ ਅਤੇ ਉਹਨਾਂ ਨੇ ਬਿਨਾਂ ਕੋਈ ਸ਼ਿਕਾਇਤ ਕੀਤੇ ਪੈਗੰਬਰ ਨਾਲ ਹਰ ਮੁਸ਼ਕਲਾਂ ਦਾ ਸਾਹਮਣਾ ਕੀਤਾ। ਵਿਸ਼ੇਸ਼ ਤੌਰ ’ਤੇ ਪੈਗੰਬਰ ਦੀਆਂ ਦੋ ਪਤਨੀਆਂ— ਖਦੀਜਾ ਅਤੇ ਆਇਸ਼ਾ ਦਾ ਜੀਵਨ ਇਸਲਾਮ ਵਿਚ ਪਾਏ ਯੋਗਦਾਨ ਕਰਕੇ ਜ਼ਿਕਰਯੋਗ ਸੀ।
ਖਦੀਜਾ
ਖਦੀਜਾ, ਪੈਗੰਬਰ ਮੁਹੰਮਦ ਦੀ ਪਹਿਲੀ ਪਤਨੀ ਅਤੇ ਇਸਲਾਮ ਕਬੂਲ ਕਰਨ ਵਾਲੀ ਪਹਿਲੀ ਇਨਸਾਨ ਸੀ। ਮੁਹੰਮਦ ਨਾਲ ਵਿਆਹ ਕਰਾਉਣ ਸਮੇਂ ਉਹ ਵਿਧਵਾ ਸੀ ਅਤੇ ਮੱਕੇ ਦੇ ਸਭ ਤੋਂ ਅਮੀਰ ਵਪਾਰੀਆਂ ਵਿੱਚੋਂ ਇੱਕ ਸੀ। ਖਦੀਜਾ ਨੇ ਪੈਗੰਬਰ ਨੂੰ ਆਪਣੇ ਕਾਰੋਬਾਰੀ ਪ੍ਰਤੀਨਿਧੀ ਵਜੋਂ ਨਿਯੁਕਤ ਕੀਤਾ ਅਤੇ ਉਸਦੀ ਇਮਾਨਦਾਰੀ ਤੇ ਨਿਰਮਲ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਸ ਅੱਗੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ।
ਖਦੀਜਾ ਪੈਗੰਬਰ ਲਈ ਨਿਰੰਤਰ ਸਮਰਥਨ ਦਾ ਇੱਕ ਸਰੋਤ ਸੀ, ਜਦੋਂ ਪੈਗੰਬਰ ਦੂਤ ਜਿਿਬ੍ਰਲ ਨਾਲ ਪਹਿਲੀ ਮੁਲਾਕਾਤ ਕਰਕੇ ਕੰਬ ਗਏ ਸੀ ਤਾਂ ਉਹਨਾਂ ਨੂੰ ਸਾਂਭਣ ਵਾਲੀ ਖਦੀਜਾ ਹੀ ਸੀ। ਖਾਦੀਜਾ ਦੀ ਸੰਪਤੀ ਵੀ ਇਸਲਾਮ ਦੇ ਸਮਰਥਨ ਦਾ ਇੱਕ ਵੱਡਾ ਸਰੋਤ ਸੀ। ਵਿਸ਼ਵਾਸੀਆਂ ਦੇ ਸਮਾਜਿਕ ਬਾਈਕਾਟ ਦੀਆਂ ਕਠਿਨਾਈਆਂ ਨੂੰ ਸਹਿਣ ਉਪਰੰਤ, ਉਸਨੂੰ ਜੰਨਤ ਵਿੱਚ ਗਹਿਿਣਆਂ ਦੇ ਮਹਿਲ ਦੀ ਖੁਸ਼ਖਬਰੀ ਦਿੱਤੀ ਗਈ। ਉਹ ਪੈਗੰਬਰ ਦੀ ਇਕਲੌਤੀ ਪਤਨੀ ਸੀ ਜਿਸ ਦੇ ਬੱਚੇ ਜਵਾਨ ਹੋਏ ਸਨ। ਖਦੀਜਾ ਦੇ ਦਿਹਾਂਤ ਤੋਂ ਕਈ ਸਾਲਾਂ ਬਾਅਦ ਵੀ ਪੈਗੰਬਰ ਉਸਨੂੰ ਸਨੇਹਪੂਰਵਕ ਯਾਦ ਕਰਦੇ ਸਨ।
ਆਇਸ਼ਾ ਸਿੱਦੀਕਾ
ਆਇਸ਼ਾ ਪੈਗੰਬਰ ਮੁਹੰਮਦ ਦੀ ਸਭ ਤੋਂ ਛੋਟੀ ਪਤਨੀ ਅਤੇ ਉਹਨਾਂ ਦੇ ਸਭ ਤੋਂ ਨਜ਼ਦੀਕੀ ਸਾਥੀ ਅਬੂ ਬਕਰ ਸਿੱਦੀਕ ਦੀ ਧੀ ਸੀ। ਉਹ ਇੱਕ ਧਰਮਾਤਮਾ ਔਰਤ ਸੀ, ਉਸਨੇ ਆਪਣੇ ਪਤੀ ਦਾ ਸਾਥ ਨਿਭਾਉਂਦਿਆਂ ਹੋਇਆਂ ਬੇਅੰਤ ਔਂਕੜਾਂ ਦਾ ਸਾਹਮਣਾ ਕੀਤਾ। ਆਇਸ਼ਾ ਦੱਸਦੀ ਹੈ ਕਿ ਪੈਗੰਬਰ ਦੇ ਇੰਤਕਾਲ ਤਕ ਲਗਾਤਾਰ ਤਿੰਨ ਦਿਨ ਉਹਨਾਂ ਨੂੰ ਪੇਟ ਭਰ ਜੌਂ ਦੀ ਰੋਟੀ ਨਹੀਂ ਮਿਲੀ ਸੀ।
ਉਹ ਅਸਾਧਾਰਨ ਯਾਦਦਾਸ਼ਤ ਵਾਲੀ ਇੱਕ ਬਹੁਤ ਹੀ ਬੁੱਧੀਮਾਨ ਇਨਸਾਨ ਸੀ। ਉਸ ਨੂੰ ਪੈਗੰਬਰ ਦੇ ਬਹੁਤ ਨੇੜੇ ਰਹਿਣ ਦਾ ਮੌਕਾ ਮਿਿਲਆ, ਜਿਸ ਸਦਕਾ ਉਹ ਇਸਲਾਮ ਬਾਬਤ ਆਪਣੀ ਸਮਝ ਨੂੰ ਹੋਰ ਸਪੱਸ਼ਟ ਕਰਨ ਲਈ ਪੈਗੰਬਰ ਨੂੰ ਕਈ ਪ੍ਰਸ਼ਨ ਪੁੱਛਦੀ ਸੀ। ਪੈਗੰਬਰ ਮੁਹੰਮਦ ਦੇ ਜਹਾਨੋਂ ਰੁਖ਼ਸਤ ਹੋਣ ਤੋਂ ਬਾਅਦ ‘ਉਮਰ’ ਵਰਗੇ ਪੈਗੰਬਰ ਦੇ ਬਜ਼ੁਰਗ ਸਾਥੀ ਵੀ ਗੰਭੀਰ ਮੁੱਦਿਆਂ ’ਤੇ ਆਇਸ਼ਾ ਕੋਲ ਸਲਾਹ ਲੈਣ ਆਉਂਦੇ ਸਨ। ਉਹ ਨਿਯਮਤ ਕਲਾਸਾਂ ਆਯੋਜਿਤ ਕਰਨ ਦੇ ਨਾਲ-ਨਾਲ ਇਸਲਾਮ ਬਾਬਤ ਭਾਸ਼ਣ ਵੀ ਦਿੰਦੀ ਸੀ।
ਇੱਕ ਵਾਰ ਜਦੋਂ ਕੁਝ ਪਾਖੰਡੀਆਂ ਨੇ ਆਇਸ਼ਾ ਦੀ ਪਵਿੱਤਰਤਾ ਬਾਰੇ ਅਫਵਾਹਾਂ ਫੈਲਾ ਦਿੱਤੀਆਂ ਤਾਂ ਪ੍ਰਮਾਤਮਾ ਨੇ ਕੁਰਾਨ ਵਿੱਚ ਦਰਜ ਆਇਤਾਂ ਭੇਜ ਕੇ ਉਸਦੀ ਬੇਗੁਨਾਹੀ ਦੀ ਪੁਸ਼ਟੀ ਕੀਤੀ।
ਹਦੀਸ
ਹਦੀਸ ਦਾ ਅਰਥ ਹੈ ‘ਕਥਨ’ ਜਾਂ ‘ਰਿਪੋਰਟ’। ਇਸਨੂੰ ਪੈਗੰਬਰ ਮੁਹੰਮਦ ਦੀਆਂ ਕਥਨੀਆਂ (ਬਚਨ) ਅਤੇ ਕਰਨੀਆਂ (ਆਚਰਣ) ਦੇ ਰਿਕਾਰਡ ਲਈ ਇੱਕ ਇਸਲਾਮੀ ਸ਼ਬਦ ਵਜੋਂ ਵਰਤਿਆ ਜਾਂਦਾ ਹੈ।
ਹਦੀਸ ਇਸਲਾਮ ਦਾ ਦੂਜਾ ਮੌਲਿਕ ਸਰੋਤ ਪ੍ਰਦਾਨ ਕਰਤਾ ਹੈ। ਹਦੀਸ ਸਾਨੂੰ ਪੈਗੰਬਰ ਦੇ ਜੀਵਨ ਦਾ ਸਮੁੱਚਾ ਵੇਰਵਾ ਦੇਣ ਦੇ ਨਾਲ-ਨਾਲ ‘ਕੁਰਾਨ’ ਦੀ ਟੀਕੇ ਵਜੋਂ ਵੀ ਕਾਰਜ ਕਰਦੀ ਹੈ।
ਕੁਰਾਨ ਮੁੱਖ ਤੌਰ ’ਤੇ ਇਸਲਾਮ ਦੀਆਂ ਬੁਨਿਆਦੀ ਗੱਲਾਂ ਨਾਲ ਸੰਬੰਧਿਤ ਹੈ ਪਰ ਹਦੀਸ ਕੁਰਾਨ ਦੇ ਮੂਲ ਵਿਚਾਰਾਂ ਤੇ ਆਦੇਸ਼ਾਂ ਦਾ ਜ਼ਰੂਰੀ ਵੇਰਵਾ ਅਤੇ ਡੂੰਘੀ ਵਿਆਖਿਆ ਪ੍ਰਦਾਨ ਕਰਦਾ ਹੈ। ਉਦਾਹਰਨ ਲਈ ਕੁਰਾਨ ਕਹਿੰਦਾ ਹੈ: “ਪ੍ਰਾਰਥਨਾ ਲਈ ਸਭਾ ਸਥਾਪਿਤ ਕਰੋ।” ਪਰ ਇਸ ਵਿਚ ਇਹ ਨਹੀਂ ਦੱਸਿਆ ਗਿਆ ਕਿ ਪ੍ਰਾਰਥਨਾ ਕਿਵੇਂ ਕਰਨੀ ਹੈ? ਇੱਥੋਂ ਤੱਕ ਕਿ ਸਮਾਂ ਅਤੇ ਰਕਾਤ (ਪ੍ਰਾਰਥਨਾ ਦੀਆਂ ਇਕਾਈਆਂ) ਦਾ ਵੀ ਸਪਸ਼ਟ ਤੌਰ ’ਤੇ ਜ਼ਿਕਰ ਨਹੀਂ ਕੀਤਾ ਗਿਆ ਹੈ। ਇੱਥੇ ਸਾਨੂੰ ਪੂਰੀ ਜਾਣਕਾਰੀ ਲਈ ਪਰੰਪਰਾਵਾਂ ਦੀ ਲੋੜ ਹੈ।
ਵੇਰਵਿਆਂ ਨੂੰ ਜਾਣਨ ਤੋਂ ਬਾਅਦ ਵੀ ਕੁਰਾਨ ਵਿਚ ਦਰਜ ਇਲਾਹੀ ਹੁਕਮਾਂ ਦੀ ਪਾਲਣਾ ਕਰਨਾ ਅਸਾਨੀ ਨਾਲ ਸੰਭਵ ਨਹੀਂ ਹੋ ਸਕਦਾ ਕਿਉਂਕਿ ਇਕੱਲੇ ਸ਼ਬਦਾਂ ਨਾਲ ਸਭ ਕੁਝ ਠੀਕ ਤਰ੍ਹਾਂ ਸਮਝਿਆ ਨਹੀਂ ਜਾ ਸਕਦਾ। ਇਸ ਲਈ ਨਬੀ ਨੇ ਵਿਸ਼ਵਾਸੀਆਂ ਦੇ ਸਨਮੁੱਖ ਪ੍ਰਦਰਸ਼ਿਤ ਕੀਤਾ ਕਿ ਪ੍ਰਾਰਥਨਾ ਕਿਵੇਂ ਕੀਤੀ ਜਾਵੇ? ਉਸਨੇ ਵਿਸ਼ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ “ਮੇਰੇ ਵੱਲ ਦੇਖੋ, ਦੇਖੋ ਕਿ ਮੈਂ ਕਿਵੇਂ ਪ੍ਰਾਰਥਨਾ ਕਰਦਾ ਹਾਂ ਅਤੇ ਮੇਰਾ ਅਨੁਸਰਣ ਕਰੋ।”
ਕੁਰਾਨ ਬਾਰ-ਬਾਰ ਸਾਨੂੰ ਹਦੀਸ ਦੇ ਮਹੱਤਵ ਦੀ ਯਾਦ ਦਿਵਾਉਂਦਾ ਹੈ ਅਤੇ ਸਾਨੂੰ ਪੈਗੰਬਰ ਦੇ ਆਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦਾ ਹੁਕਮ ਦਿੰਦਾ ਹੈ: “...ਪ੍ਰਮਾਤਮਾ ਅਤੇ ਦੂਤ ਦੀ ਆਗਿਆ ਦਾ ਪਾਲਣ ਕਰੋ...” (ਅਲ-ਨਿਸਾ, 4:59)
ਇਹ ਇਸ ਤਰ੍ਹਾਂ ਹੈ ਜਿਵੇਂ, ਕੁਰਾਨ ਪਾਠ ਹੈ ਅਤੇ ਹਦੀਸ ਟੀਕਾ; ਕੁਰਾਨ ਸਿਧਾਂਤ ਹੈ ਅਤੇ ਹਦੀਸ ਅਭਿਆਸ। ਇਸ ਤਰ੍ਹਾਂ ਕੁਰਾਨ ਅਤੇ ਹਦੀਸ ਨੂੰ ਇੱਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਹ ਇੱਕ ਦੂਜੇ ਦੇ ਪੂਰਕ ਹਨ। ਧਰਮ ਦੀ ਸਥਾਪਨਾ ਲਈ ਦੋਵੇਂ ਇਕ ਸਮਾਨ ਮਹੱਤਵਪੂਰਨ ਹਨ।
ਪੈਗੰਬਰ ਦੇ ਜੀਵਨ ਕਾਲ ਦੌਰਾਨ ਪਰੰਪਰਾਵਾਂ ਦਾ ਕੋਈ ਨਿਯਮਿਤ ਸੰਕਲਨ ਮੌਜੂਦ ਨਹੀਂ ਸੀ, ਕਿਉਂਕਿ ਉਹ ਆਮ ਤੌਰ ’ਤੇ ਲਿਖਤੀ ਰੂਪ ਵਿੱਚ ਦਰਜ ਨਹੀਂ ਸਨ ਕੀਤੀਆਂ ਜਾਂਦੀਆਂ। ਹਾਲਾਂਕਿ, ਉਹਨਾਂ ਨੂੰ ਮੌਖਿਕ ਤੌਰ ’ਤੇ ਪ੍ਰਸਾਰਿਤ ਕੀਤਾ ਜਾਂਦਾ ਰਿਹਾ ਸੀ। ਪਰੰਪਰਾਵਾਂ ਦਾ ਵੇਰਵੇ ਦੀ ਸ਼ੁੱਧਤਾ ਤੇ ਸਟੀਕਤਾ ਸਹਿਤ ਸਾਡੇ ਤੀਕ ਪਹੁੰਚਾਉਣ ਦਾ ਸਾਰਾ ਸ਼੍ਰੇਅ ਅਰਬ ਦੇ ਲੋਕਾਂ ਦੀ ਬੇਮਿਸਾਲ ਯਾਦਾਸ਼ਤ ਨੂੰ ਜਾਂਦਾ ਹੈ। ਬਾਅਦ ਵਿੱਚ ਉਨ੍ਹਾਂ ਪਰੰਪਰਾਵਾਂ ਨੂੰ ਹਦੀਸ ਦੇ ਵੱਖ-ਵੱਖ ਸੰਗ੍ਰਹਿਕਾਰਾਂ ਦੁਆਰਾ ਕਿਤਾਬੀ ਰੂਪ ਵਿੱਚ ਸੰਕਲਿਤ ਕਰ ਲਿਆ ਗਿਆ।
ਤਜ਼ਕੀਆ
ਕਿਉਂਕਿ ਅਧਿਆਤਮਿਕ ਵਿਕਾਸ ਦਾ ਸੰਬੰਧ ਮਨ ਨਾਲ ਹੈ, ਇਸ ਲਈ ਅਧਿਆਤਮਿਕ ਪ੍ਰਗਤੀ ‘ਬੌਧਿਕ ਪ੍ਰਗਤੀ ਜਾਂ ਬੌਧਿਕ ਵਿਕਾਸ’ ਦਾ ਹੀ ਦੂਜਾ ਨਾਮ ਹੈ, ਜੋ ਕਿ ਮਨੁੱਖ ਦਾ ਮੁੱਖ ਨਿਸ਼ਾਨਾ ਹੈ। ਕੁਰਾਨ ਮੁਤਾਬਿਕ ਅਧਿਆਤਮਿਕ ਜਾਂ ਬੌਧਿਕ ਵਿਕਾਸ ਦੀ ਪ੍ਰਕਿਿਰਆ ਅਸਲ ਵਿੱਚ ਤਜ਼ਕੀਆ (ਮਨ ਦੀ ਸ਼ੁੱਧੀ) ਨਾਲ ਸ਼ੁਰੂ ਹੁੰਦੀ ਹੈ। ਇਨਸਾਨ ਜਿੰਨਾ ਜ਼ਿਆਦਾ ਮਨ ਨੂੰ ਸ਼ੁੱਧ ਕਰੇਗਾ, ਉਹ ਅਧਿਆਤਮਿਕ ਜਾਂ ਬੌਧਿਕ ਵਿਕਾਸ ਦੇ ਉੱਨਾ ਹੀ ਜ਼ਿਆਦਾ ਨੇੜੇ ਹੁੰਦਾ ਜਾਵੇਗਾ। ਇਹ ਕਦਮ ਚੁੱਕੇ ਬਿਨਾਂ ਅਧਿਆਤਮਿਕ ਜਾਂ ਬੌਧਿਕ ਪ੍ਰਗਤੀ ਸੰਭਵ ਨਹੀਂ ਹੈ।
ਅਧਿਆਤਮਿਕਤਾ, ਮਨ ਦੀ ਜਾਗ੍ਰਿਤੀ ਵਿੱਚ ਤਜ਼ਕੀਆ (ਸ਼ੁੱਧਤਾ ਜਾਂ ਡੀ-ਕੰਡੀਸ਼ਨਿੰਗ) ਲਈ ਸਭ ਤੋਂ ਵਧੀਆ ਫਾਰਮੂਲਾ ਪ੍ਰਦਾਨ ਕਰਦੀ ਹੈ, ਜੋ ਸਾਡੀ ਸ਼ਖ਼ਸੀਅਤ ਨੂੰ ਵਿਕਾਸ ਵੱਲ ਲੈ ਜਾਂਦੀ ਹੈ। ਇਹ ਹਮੇਸ਼ਾ ਤੋਂ ਹੀ ਇਕ ਵੱਡੀ ਤਾਕਤ ਰਹੀ ਹੈ। ਅਧਿਆਤਮਿਕਤਾ ਅਸਲ ਵਿਚ ਸਾਰੀਆਂ ਚੰਗਿਆਈਆਂ ਦੀ ਪ੍ਰੇਰਕ ਅਤੇ ਸਾਰੀਆਂ ਬੁਰਾਈਆਂ ਦਾ ਨਾਸ਼ ਹੈ। ਹਰੇਕ ਇਨਸਾਨ ਅਧਿਆਤਮਿਕ ਵਾਤਾਵਰਣ ’ਚ ਜਨਮ ਲੈ ਸਕਦਾ ਹੈ, ਭਾਵ ਉਹ ਸੁਭਾਅ ਤੋਂ ਅਧਿਆਤਮਿਕ ਹੋ ਸਕਦਾ ਹੈ ਪਰ ਜਨਮ ਉਪਰੰਤ ਇਨਸਾਨ ਇੱਕ ਅਜਿਹੇ ਸਮਾਜ ਵਿੱਚ ਰਹਿੰਦਾ ਹੈ, ਜੋ ਆਪਣੇ ਅਨੇਕ ਪ੍ਰਭਾਵਾਂ, ਸਥਿਤੀਆਂ ਅਧੀਨ ਮਨੁੱਖ ਦੀ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਘੜਦਾ ਹੈ ਕਿ ਉਹ ਨਕਾਰਾਤਮਕ ਭਾਵਨਾਵਾਂ ਨਾਲ ਭਰ ਜਾਂਦਾ ਹੈ। ਇਹ ਨਕਾਰਾਤਮਕ ਭਾਵਨਾਵਾਂ ਕ੍ਰੋਧ, ਬਦਲਾ, ਈਰਖਾ, ਨਫ਼ਰਤ ਅਤੇ ਵਿਰੋਧ ਦੀਆਂ ਹੋ ਸਕਦੀਆਂ ਹਨ। ਇਹਨਾਂ ਨਕਾਰਾਤਮਕ ਪ੍ਰਭਾਵਾਂ ਦੇ ਕਾਰਨ ਸਾਡੇ ਅੰਦਰ ਨਕਾਰਾਤਮਕ ਸ਼ਖ਼ਸੀਅਤ ਦਾ ਵਿਕਾਸ ਹੋ ਜਾਂਦਾ ਹੈ। ਇਸ ਲਈ ਸਾਨੂੰ ਆਪਣੇ ਦਿਮਾਗ ਨੂੰ ਸੁਚੇਤ ਪੱਧਰ ’ਤੇ ਸਰਗਰਮ ਤੇ ਸ਼ੁੱਧ ਕਰਨਾ ਪਵੇਗਾ ਤਾਂ ਕਿ ਆਪਣੀ ਸ਼ਖ਼ਸੀਅਤ ਨੂੰ ਸਕਾਰਾਤਮਕ ਦਿਸ਼ਾ ਵਿਚ ਵਿਕਸਤ ਕੀਤਾ ਜਾ ਸਕੇ, ਕਿਉਂਕਿ ਸਿਰਫ ਸਕਾਰਾਤਮਕ ਸ਼ਖ਼ਸੀਅਤ ਹੀ ਸਵਰਗ ਵਿਚ ਪ੍ਰਵੇਸ਼ ਪ੍ਰਾਪਤ ਕਰਨ ਦੇ ਯੋਗ ਹੈ।
ਤਜ਼ਕੀਆ ਅਵਸਥਾ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੂੰ ਆਪਣੇ ਦਿਮਾਗ ਨੂੰ ਪੁਨਰ-ਸਿਰਜਿਤ ਕਰਨਾ ਪੈਂਦਾ ਹੈ। ਮਨੁੱਖ ਨੂੰ ਅਨੁਸ਼ਾਸਿਤ ਬਣਨਾ ਚਾਹੀਦਾ ਹੈ ਅਤੇ ਬਾਹਰੀ ਪ੍ਰੇਰਨਾਵਾਂ ਦੇ ਪ੍ਰਭਾਵ ਹੇਠ ਆਪਣੀ ਸ਼ਖ਼ਸੀਅਤ ਨੂੰ ਵਿਕਸਤ ਨਹੀਂ ਹੋਣ ਦੇਣਾ ਚਾਹੀਦਾ। ਉਸ ਨੂੰ ਆਪਣੇ ਫੈਸਲਿਆਂ ਦੁਆਰਾ ਉੱਚ ਸਿਧਾਂਤਾਂ ਦੇ ਆਧਾਰ ’ਤੇ ਆਪਣੀ ਸ਼ਖ਼ਸੀਅਤ ਦੀ ਉਸਾਰੀ ਕਰਨੀ ਚਾਹੀਦੀ ਹੈ। ਤਦ ਹੀ ਉਹ ਦੈਵੀ ਚਰਿੱਤਰ ਵਾਲਾ ਹੋਵੇਗਾ। ਉਸ ਨੂੰ ਸਿਰਜਣਹਾਰ ਦੀ ਯੋਜਨਾ ਦਾ ਪਾਲਣ ਕਰਨ ਲਈ ਆਪਣੀ ਸ਼ਖਸੀਅਤ ਨੂੰ ਹਲੂਣਨਾ, ਝੰਜੋੜਨਾ ਤੇ ਨਵਾਂ ਰੂਪ ਦੇਣਾ ਪਵੇਗਾ। ਉਸ ਨੂੰ ਆਪਣੇ ਆਪ ਨੂੰ ਅਜਿਹੇ ਇਨਸਾਨ ਵਿੱਚ ਤਬਦੀਲ ਕਰਨਾ ਪਵੇਗਾ ਜੋ ਸਮਾਜ ਦੁਆਰਾ ਨਹੀਂ, ਸਗੋਂ ਅਧਿਆਤਮਿਕਤਾ ਦੁਆਰਾ ਸਿਰਜਿਆ ਗਿਆ ਹੋਵੇ। ਇਸ ਤਰ੍ਹਾਂ ਇੱਕ ਇਨਸਾਨ ਰੱਬ-ਉਨਮੁੱਖ ਜਾਂ ਰੱਬੀ ਜੀਵਨ ਜੀਣ ਦੇ ਯੋਗ ਹੋਵੇਗਾ।
ਇੱਕ ਹਦੀਸ ਅਨੁਸਾਰ, ਪੈਗੰਬਰ ਮੁਹੰਮਦ ਨੇ ਕਿਹਾ ਸੀ ਕਿ ਭਗਤੀ ਦਾ ਸਰਵਉੱਚ ਰੂਪ ਪ੍ਰਾਮਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਪ੍ਰਾਰਥਨਾ ਕਰਨਾ ਹੈ। ਇਸ ਹਦੀਸ ਤੋਂ ਸਾਨੂੰ ਉਪਾਸਨਾ ਦੇ ਉੱਤਮ ਰੂਪ ਦਾ ਅਸਲ ਸੰਕੇਤ ਸਮਝ ਆਉਂਦਾ ਹੈ। ਉਹ ਅਸਲ ਸੰਕੇਤ ਭਗਤੀ ਦੌਰਾਨ ਪਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਕਰਨਾ ਹੈ ਤੇ ਨਾਲ ਹੀ ਇਹ ਵੀ ਮਹਿਸੂਸ ਕਰਨਾ ਕਿ ਉਹ ਪਰਮਾਤਮਾ ਦੇ ਬਹੁਤ ਕਰੀਬ ਆ ਗਿਆ ਹੈ। ਉਦੋਂ ਹੀ ਮਨੁੱਖ ਪ੍ਰਮਾਤਮਾ ਦੇ ਪਿਆਰ ਅਤੇ ਅਸੀਸਾਂ ਦੇ ਤਾਜ਼ਾ, ਸ਼ੀਤਲ ਪ੍ਰਭਾਵ ਦਾ ਅਨੁਭਵ ਕਰ ਸਕਦਾ ਹੈ। ਪਰਮਾਤਮਾ ਨਾਲ ਨੇੜਤਾ ਦੀ ਇਹ ਭਾਵਨਾ ਹੀ ਅਧਿਆਤਮਿਕ ਅਨੁਭਵ ਦਾ ਸਭ ਤੋਂ ਉੱਚਤਮ ਰੂਪ ਹੈ।
ਸਜਦਾ ਸਿਮਰਨ ਜਾਂ ਧਿਆਨ ਦਾ ਸਰਵੋਤਮ ਰੂਪ ਹੈ। ਸਜਦਾ ਆਤਮਾ ਅਤੇ ਸਰੀਰ ਦੇ ਏਕੀਕਰਨ ਦਾ ਮੂਲ ਸਰੋਤ ਹੈ। ਸਜਦਾ ਰੱਬ ਅਤੇ ਮਨੁੱਖ ਵਿਚਕਾਰ ਮੇਲ ਦਾ ਕੇਂਦਰ ਬਿੰਦੂ ਹੈ। ਸਜਦਾ ਅਧੀਨਗੀ ਜਾਂ ਸਮਰਪਣ ਦਾ ਸੰਕੇਤ ਹੈ, ਕਿਉਂਕਿ ਅਧੀਨਗੀ ਜਾਂ ਸਮਰਪਣ ਦੀ ਅਵਸਥਾ ਵਿੱਚ ਹੀ ਅਸੀਂ ਸਰਬਸ਼ਕਤੀਮਾਨ ਪਰਮਾਤਮਾ ਨੂੰ ਮਿਲ ਸਕਦੇ ਹਾਂ। ਸਜਦਾ ਰੱਬ ਦੇ ਬਹੁਤ ਕਰੀਬ ਸਥਾਨ ਪ੍ਰਾਪਤ ਕਰਨ ਲਈ ਸਮਰਪਣ ਦੀ ਅੰਤਮ ਸਥਿਤੀ ਜਾਂ ਕਦਮ ਹੈ।
ਪੈਗੰਬਰ ਦੀਆਂ ਪ੍ਰਾਰਥਨਾਵਾਂ
ਹੇ ਪ੍ਰਮਾਤਮਾ, ਮੈਂ ਤੁਹਾਡੇ ਤੋਂ ਮਾਰਗਦਰਸ਼ਨ, ਧਾਰਮਿਕਤਾ, ਪਵਿੱਤਰਤਾ ਅਤੇ ਅਨਗਿਣਤ ਲੋੜਾਂ ਤੋਂ ਮੁਕਤੀ ਲਈ ਮਿੰਨਤ ਕਰਦਾ ਹਾਂ।
ਹੇ ਪ੍ਰਮਾਤਮਾ, ਮੈਨੂੰ ਬਖ਼ਸ਼ ਲਓ, ਮੇਰੇ ’ਤੇ ਦਇਆ ਕਰੋ, ਮੈਨੂੰ ਸੁਰੱਖਿਆ ਤੇ ਸ਼ਾਂਤੀ ਬਖ਼ਸ਼ੋ ਅਤੇ ਮੈਨੂੰ ਪਨਾਹ ਦਿਓ।
ਹੇ ਪ੍ਰਮਾਤਮਾ, ਤੁਹਾਡਾ ਸਾਡੇ ਦਿਲਾਂ ਉੱਤੇ ਪੂਰਾ ਨਿਅੰਤਰਣ ਹੈ। ਸਾਡੇ ਦਿਲਾਂ ਨੂੰ ਆਪਣੀ ਆਗਿਆਕਾਰਤਾ ਵੱਲ ਮੋੜੋ।
ਰੱਬ ਸਾਡੇ ਲਈ ਉਪਯੁਕਤ ਹੈ। ਉਹ ਸਭ ਤੋਂ ਉੱਤਮ ਰੱਖਿਅਕ ਹੋਣ ਦੇ ਨਾਲ-ਨਾਲ ਇੱਕ ਬਾਕਮਾਲ ਗੁਰੂ ਤੇ ਬੇਮਿਸਾਲ ਸਹਾਇਕ ਵੀ ਹੈ।
ਹੇ ਪ੍ਰਮਾਤਮਾ, ਮੈਂ ਜਾਣੇ-ਅਣਜਾਣੇ ਵਿਚ ਕੀਤੀਆਂ ਭੁੱਲਾਂ ਲਈ ਤੁਹਾਡੀ ਤੋਂ ਖਿਮਾ ਮੰਗਣ ਦੇ ਨਾਲ ਤੁਹਾਡੇ ਚਰਨਾਂ ’ਚ ਥਾਂ ਮੰਗਦਾ ਹਾਂ।
ਹੇ ਪ੍ਰਮਾਤਮਾ, ਮੇਰੇ ’ਤੇ ਮਿਹਰ ਭਰਿਆ ਹੱਥ ਰੱਖੀ ਤਾਂ ਜੋ ਤੁਹਾਡੇ ਵਲੋਂ ਮਿਲੀਆਂ ਬਖਸ਼ਿਸ਼ਾਂ ਮੈਥੋਂ ਖੁੰਝ ਨਾ ਜਾਣ।
ਹੇ ਪ੍ਰਮਾਤਮਾ, ਮੈਂ ਅਗਨੀ ਪ੍ਰੀਖਿਆ ਅਤੇ ਤਸੀਹਿਆਂ ਤੋਂ ਤੁਹਾਡੀ ਸੁਰੱਖਿਆ ਮੰਗਦਾ ਹਾਂ।
ਹੇ ਪ੍ਰਮਾਤਮਾ, ਮੈਨੂੰ ਉਚਿਤ ਚੀਜ਼ਾਂ ਪ੍ਰਦਾਨ ਕਰਕੇ ਅਨੁਚਿਤ ਜਾਂ ਵਰਜਿਤ ਚੀਜ਼ਾਂ ਤੋਂ ਮੇਰਾ ਬਚਾਅ ਕਰੋ। ਆਪਣੀ ਮਿਹਰ ਸਦਕਾ ਮੈਨੂੰ ਕਿਸੇ ਹੋਰ ਦੀ ਅਧੀਨਗੀ ਤੋਂ ਨਿਜਾਤ ਦਵਾਓ।
ਹੇ ਪ੍ਰਮਾਤਮਾ, ਮੈਂ ਦੁਸ਼ਮਣੀ, ਪਾਖੰਡ ਅਤੇ ਮਾੜੇ ਵਿਹਾਰ ਤੋਂ ਤੁਹਾਡੀ ਸੁਰੱਖਿਆ ਮੰਗਦਾ ਹਾਂ।
ਹੇ ਪ੍ਰਮਾਤਮਾ, ਮੈਂ ਵਿਅਰਥ ਗਿਆਨ ਅਤੇ ਨਿਡਰ ਹਿਰਦੇ ਤੋਂ ਤੇਰੀ ਸੁਰੱਖਿਆ ਮੰਗਦਾ ਹਾਂ।
ਹੇ ਪ੍ਰਮਾਤਮਾ, ਮੇਰੀ ਦੁਨੀਆਂ ਸਵਾਰੋ, ਜਿਸ ਵਿੱਚ ਮੇਰੇ ਜੀਵਨ ਲਈ ਮਾਰਗਦਰਸ਼ਨ ਹੈ।
ਹੇ ਪ੍ਰਮਾਤਮਾ, ਮੇਰੇ ਸਰੀਰ, ਮੇਰੀ ਸੁਣਨ ਸ਼ਕਤੀ ਅਤੇ ਮੇਰੀਆਂ ਅੱਖਾਂ ਨੂੰ ਤੰਦਰੁਸਤੀ ਬਖ਼ਸ਼ੋ। ਤੁਹਾਡੇ ਬਗੈਰ ਹੋਰ ਕੋਈ ਖੁਦਾ ਨਹੀਂ ਹੈ।
ਹੇ ਪ੍ਰਮਾਤਮਾ, ਜਦੋਂ ਤਕ ਮੇਰੇ ਲਈ ਜੀਉਣਾ ਉਚਿਤ ਹੈ ਉਦੋਂ ਤੱਕ ਮੈਨੂੰ ਜੀਉਂਦਾ ਰੱਖਣਾ, ਪਰ ਜਦੋਂ ਜੀਉਣਾ ਅਨੁਚਿਤ ਹੋ ਜਾਵੇ ਤਾਂ ਮੈਨੂੰ ਮੌਤ ਦੇ ਦਵੀ।
ਹੇ ਪ੍ਰਮਾਤਮਾ, ਮੇਰਾ ਪਰਲੋਕ (ਅੱਗਾ) ਸਵਾਰੋ, ਜਿੱਥੇ ਮੈਂ ਵਾਪਸ ਪਰਤਣਾ ਹੈ।
ਹੇ ਪ੍ਰਮਾਤਮਾ, ਮੈਂ ਤੁਹਾਡੇ ਤੋਂ ਦਇਆ ਦੀ ਮੰਗ ਕਰਦਾ ਹਾਂ। ਮੇਰੇ ’ਤੇ ਮਿਹਰ ਕਰੋ ਕਿ ਮੈਂ ਅੱਖ ਝਪਕਣ ਜਿੰਨੇ ਸਮੇਂ ਲਈ ਵੀ ਖੁਦ ਨੂੰ ਧੋਖੇ ’ਚ ਨਾ ਰੱਖਾਂ। ਮੇਰੇ ਸਾਰੇ ਕਾਰਜ ਸਫਲ ਕਰੋ। ਤੁਹਾਡੇ ਬਗੈਰ ਹੋਰ ਕੋਈ ਖੁਦਾ ਨਹੀਂ ਹੈ।
ਹੇ ਪ੍ਰਮਾਤਮਾ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਹਥੋਂ ਚੰਗੇ ਕਾਰਜ ਕਰਾਓ, ਨਿੰਦਣਯੋਗ ਚੀਜ਼ਾਂ ਤੋਂ ਦੂਰ ਰੱਖੋ ਅਤੇ ਬੇਸਹਾਰਿਆਂ ਨੂੰ ਪਿਆਰ ਕਰਨ ਦੀ ਹਿੰਮਤ ਬਖ਼ਸ਼ੋ।
ਪੈਗੰਬਰ ਦੇ ਬਚਨ
ਜੇ ਕੋਈ ਲੋਕਾਂ ’ਤੇ ਦਇਆ ਨਹੀਂ ਕਰਦਾ, ਪ੍ਰਮਾਤਮਾ ਉਸ ਉੱਤੇ ਦਇਆ ਨਹੀਂ ਕਰੇਗਾ।
– ਮੁਸਲਮਾਨ
ਜੇ ਤੁਸੀਂ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹੋ ਤਾਂ ਨਾਪਸੰਦਗੀ ਗਾਇਬ ਹੋ ਜਾਵੇਗੀ, ਅਤੇ ਜੇ ਤੁਸੀਂ ਇੱਕ ਦੂਜੇ ਨੂੰ ਤੋਹਫ਼ੇ ਦਿੰਦੇ ਹੋ ਤਾਂ ਦਵੈਸ਼ਤਾ ਗਾਇਬ ਹੋ ਜਾਵੇਗੀ।
– ਮੁਵੱਤਾ
ਇਮਾਨਦਾਰੀ ਨਾਲ ਜੀਵਨ ਬਤੀਤ ਕਰਨਾ ਈਮਾਨ ਦੇ ਮੁੱਖ ਫਰਜ਼ ਤੋਂ ਅਗਲਾ ਮਹੱਤਵਪੂਰਨ ਫਰਜ਼ ਹੈ।
– ਬੇਹਾਕੀ
ਮਜ਼ਦੂਰ ਨੂੰ ਮਜ਼ਦੂਰੀ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਦਿਓ।
– ਇਬਨ ਮਜਾਹ
ਜੋ ਦੂਜਿਆਂ ’ਤੇ ਦਇਆ ਨਹੀਂ ਕਰਦਾ, ਅੱਲ੍ਹਾ ਉਹਦੇ ’ਤੇ ਦਇਆ ਨਹੀਂ ਕਰਦਾ।
– ਬੁਖਾਰੀ ਅਤੇ ਮੁਸਲਮਾਨ
ਹਰ ਇਨਸਾਨ ਆਪਣੇ ਭਰਾ ਲਈ ਸ਼ੀਸ਼ਾ ਹੁੰਦਾ ਹੈ।
– ਮੁਸਲਮਾਨ
ਜੇ ਅੱਲ੍ਹਾ ਕਿਸੇ ਦਾ ਭਲਾ ਕਰਨਾ ਚਾਹੁੰਦਾ ਹੈ, ਤਾਂ ਉਹ ਉਸ ਨੂੰ ਔਂਕੜਾਂ ਵਿਚੋਂ ਲੰਘਾਉਂਦਾ ਹੈ।
– ਬੁਖਾਰੀ
ਤੁਹਾਡੇ ਦੋ ਵਿਅਕਤੀਆਂ ਵਿੱਚੋਂ ਜੇਕਰ ਕੋਈ ਗੁੱਸੇ ਵਿੱਚ ਹੋਵੇ ਤਾਂ ਤੁਹਾਨੂੰ ਕੋਈ ਨਿਰਣਾ ਨਹੀਂ ਕਰਨਾ ਚਾਹੀਦਾ।
– ਮੁਸਲਮਾਨ
ਜੋ ਲੋਕਾਂ ਦਾ ਸ਼ੁਕਰ ਨਹੀਂ ਕਰਦਾ, ਉਹ ਅੱਲ੍ਹਾ ਦਾ ਸ਼ੁਕਰ ਨਹੀਂ ਕਰਦਾ।
– ਤਿਰਮਿਧੀ
ਉਹ ਆਸਤਿਕ ਨਹੀਂ ਹੈ ਜੋ ਗੁਆਂਢੀ ਨੂੰ ਭੁੱਖਾ ਦੇਖ ਕੇ ਵੀ ਆਪ ਢਿੱਡ ਭਰ ਭੋਜਨ ਕਰਦਾ ਹੈ।
– ਇਬਨ ਮਾਜਾ
ਉਹ ਸਫਲਤਾ ਪ੍ਰਾਪਤ ਕਰੋ ਜੋ ਸਬਰ ਨਾਲ ਮਿਲਦੀ ਹੈ।
– ਅਹਿਮਦ
ਪ੍ਰਮਾਤਮਾ ਸ਼ਾਂਤੀ ਨੂੰ ਉਹ ਅਨੁਦਾਨ ਦਿੰਦਾ ਹੈ ਜੋ ਉਹ ਹਿੰਸਾ ਨੂੰ ਨਹੀਂ ਦਿੰਦਾ।
– ਮੁਸਲਮਾਨ
ਆਪਣੇ ਆਪ ਨੂੰ ਈਰਖਾ ਤੋਂ ਬਚਾਓ।ਕਿਉਂਕਿ ਜਿਵੇਂ ਅੱਗ ਲੱਕੜ ਨੂੰ ਖਾ ਜਾਂਦੀ ਹੈ ਉਸੇ ਤਰ੍ਹਾਂ ਈਰਖਾ ਨੇਕੀ ਨੂੰ ਖਾ ਜਾਂਦੀ ਹੈ।
– ਅਬੂ ਦਾਊਦ
ਇੱਕ ਸੱਚਾ ਆਸਤਿਕ ਦੂਜਿਆਂ ਦੀ ਚੰਗਿਆਈ ਵਿਚ ਵਿਸ਼ਵਾਸ ਕਰਦਾ ਹੈ।
– ਅਹਿਮਦ
ਪ੍ਰਮਾਤਮਾ ਆਪਣੇ ਖੁਦਾਰ ਸੇਵਕਾਂ ਨੂੰ ਪਿਆਰ ਕਰਦਾ ਹੈ ਜੋ ਗਰੀਬ ਹੁੰਦੇ ਹੋਏ ਵੀ ਭੀਖ ਮੰਗਣ ਨੂੰ ਤਰਜੀਹ ਨਹੀਂ ਦਿੰਦੇ।
– ਇਬਨ ਮਾਜਾ