ਅਮਨ ਸੰਧੀ ਅਤੇ ਇਸਲਾਮ ਦਾ ਪ੍ਰਸਾਰ

ਅਮਨ ਸੰਧੀ

ਪੈਗੰਬਰ ਨੇ ਮਹਿਸੂਸ ਕੀਤਾ ਕਿ ਯੁੱਧ ਮਸਲੇ ਦਾ ਹੱਲ ਨਹੀਂ ਹੈ। ਇਸ ਕਰਕੇ ਉਸ ਨੇ ਦੂਜੀ ਰਣਨੀਤੀ ਅਪਣਾਈ। ਇੱਕ ਸੁਪਨੇ ਤੋਂ ਮਿਲੀ ਸੇਧ ਸਦਕਾ ਉਹ 1400 ਸਾਥੀਆਂ ਦੇ ਨਾਲ ਉਮਰਾਹ ਕਰਨ ਲਈ ਮੱਕਾ ਵਲ ਰਵਾਨਾ ਹੋਇਆ। ਉਸਨੇ ਮੱਕਾ ਤੋਂ ਥੋੜ੍ਹੀ ਦੂਰੀਤੇ ਹੁਦੈਬੀਆ ਵਿਖੇ ਡੇਰਾ ਲਾਇਆ। ਇਹ ਪੂਰੀ ਤਰ੍ਹਾਂ ਸ਼ਾਂਤਮਈ ਯਾਤਰਾ ਸੀ। ਪਰ ਮੱਕਾ ਆਗੂਆਂ ਨੇ ਇਸ ਦਾ ਵਿਰੋਧ ਕੀਤਾ। ਆਗੂਆਂ ਨੇ ਇਸ ਗੱਲ ਵਿਚ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਕਿ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਨੇ ਮੱਕੇ ਤੋਂ ਕੱਢ ਦਿੱਤਾ ਸੀ, ਉਹ ਇੰਨੀ ਵੱਡੀ ਗਿਣਤੀ ਵਿੱਚ ਮੁੜ ਸ਼ਹਿਰ ਵਿੱਚ ਕੇ ਖੁੱਲ੍ਹੇ-ਆਮ ਉਮਰੇ (ਇਕ ਪ੍ਰਕਾਰ ਦਾ ਹੱਜ) ਦੇ ਹੱਕ ਨਿਭਾ ਰਹੇ ਹਨ।

ਹੁਣ ਪੈਗੰਬਰ ਹੁਦੈਬੀਆ ਵਿਖੇ ਰੁਕੇ ਅਤੇ ਮੱਕਾ ਆਗੂਆਂ ਨਾਲ ਅਮਨ-ਸ਼ਾਤੀ ਲਈ ਗੱਲਬਾਤ ਸ਼ੁਰੂ ਕਰ ਦਿੱਤੀ। ਕੁਰੈਸ਼ ਆਖਰਕਾਰ ਇੱਕ ਅਮਨ ਸੰਧੀਤੇ ਦਸਤਖਤ ਕਰਨ ਲਈ ਸਹਿਮਤ ਹੋ ਗਏ ਜਿਸ ਵਿੱਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਅਗਲੇ ਦਸ ਸਾਲਾਂ ਤੱਕ ਮੁਸਲਮਾਨਾਂ ਅਤੇ ਮੱਕਾ ਵਾਸੀਆਂ ਵਿਚਕਾਰ ਕੋਈ ਜੰਗ ਨਹੀਂ ਹੋਵੇਗੀ। ਇਸ ਸੰਧੀ ਅਨੁਸਾਰ ਮੁਸਲਮਾਨਾਂ ਨੂੰ ਕਾਬਾ ਦਾ ਦੌਰਾ ਕੀਤੇ ਬਗੈਰ ਹੀ ਵਾਪਸ ਜਾਣਾ ਸੀ। ਉਨ੍ਹਾਂ ਨੇ ਅਗਲੇ ਸਾਲ ਦੁਬਾਰਾ ਆਉਣਾ ਸੀ ਅਤੇ ਮੱਕੇ ਵਿਖੇ ਸਿਰਫ਼ ਤਿੰਨ ਦਿਨ ਰਹਿਣਾ ਸੀ।

ਪੈਗੰਬਰ ਦੇ ਸਾਥੀ ਸੰਧੀ ਦੀਆਂ ਸ਼ਰਤਾਂ ਤੋਂ ਬਹੁਤ ਨਾਰਾਜ਼ ਸਨ, ਉਨ੍ਹਾਂ ਨੂੰ ਅਜਿਹਾ ਲੱਗਦਾ ਸੀ ਕਿ ਮੱਕਾ ਵਾਸੀ ਸ਼੍ਰੇਸ਼ਠ ਸਨ ਪਰ ਹੁਣ ਉਨ੍ਹਾਂ ਨੂੰ ਗੌਣ ਬਣਾ ਦਿੱਤਾ ਗਿਆ ਸੀ। ਪਰ ਰੱਬ ਨੇ ਕੁਰਾਨ ਵਿਚ ਐਲਾਨ ਕੀਤਾ ਹੈ ਕਿ ਇਹ ਵਿਸ਼ਵਾਸੀਆਂ ਲਈਸਪੱਸ਼ਟ ਜਿੱਤਸੀ। ਭਵਿੱਖ ਦੀਆਂ ਘਟਨਾਵਾਂ ਇਹ ਦਰਸਾਉਣਗੀਆਂ ਕਿ ਕਿਵੇਂ ਹੁਦੈਬੀਆ ਦੀ ਸੰਧੀ ਪੂਰੇ ਅਰਬ ਵਿੱਚ ਇਸਲਾਮ ਦੇ ਪ੍ਰਸਾਰ ਦਾ ਰਾਹ ਪੱਧਰਾ ਕਰੇਗੀ।

ਅਮਨ ਸੰਧੀ ਨੇ ਯੁੱਧ ਦੇ ਖ਼ਤਰੇ ਨੂੰ ਦੂਰ ਕਰ ਦਿੱਤਾ ਅਤੇ ਲੋਕ ਆਪਣੀ ਪਸੰਦ ਦੇ ਕਿਸੇ ਵੀ ਕਬੀਲੇ ਨਾਲ ਖੁੱਲ੍ਹ ਕੇ ਰਲਣ ਦੇ ਯੋਗ ਹੋ ਗਏ। ਇਸ ਨਾਲ ਗੈਰ-ਮੁਸਲਮਾਨਾਂ ਨੂੰ ਇਸਲਾਮ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਿਲਆ। ਸੁਤੰਤਰ ਗੱਲਬਾਤ ਦੇ ਇਸ ਦੌਰ ਦੌਰਾਨ ਇਸਲਾਮ ਆਮ ਚਰਚਾ ਦਾ ਵਿਸ਼ਾ ਬਣ ਗਿਆ। ਇਸਲਾਮ ਵਿਚ ਰਲਣ ਦਾ ਸੱਦਾ ਤੇਜ਼ੀ ਨਾਲ ਫੈਲਿਆ। ਇਸਲਾਮ ਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਅਰਬੀ ਲੋਕ ਵੱਡੀ ਗਿਣਤੀ ਵਿਚ ਇਸ ਵਿਚ ਦਾਖਲ ਹੋਣ ਲੱਗੇ। ਅਗਲੇ ਦੋ ਸਾਲਾਂ ਵਿੱਚ ਮੁਸਲਮਾਨਾਂ ਦੀ ਗਿਣਤੀ ਬਹੁਤ ਵੱਧ ਗਈ।

ਪੈਗੰਬਰ ਦਾ ਮਿਸ਼ਨਦਾਵਾਹ (ਲੋਕਾਂ ਨੂੰ ਇਸਲਾਮ ਵਿਚ ਸ਼ਾਮਲ ਹੋਣ ਦਾ ਸੱਦਾ ਦੇਣਾ)

ਪੈਗੰਬਰ ਮੁਹੰਮਦ ਨੇ ਪਹਿਲਾਂ ਗੁਪਤ ਰੂਪ ਵਿੱਚ ਇਸਲਾਮ ਦਾ ਪ੍ਰਚਾਰ ਕਰਨਾ ਆਰੰਭ ਕੀਤਾ। ਪਰਿਣਾਮਸਰੂਪ ਸਭ ਤੋਂ ਪਹਿਲਾਂ ਉਸਦੇ ਆਪਣੇ ਪਰਿਵਾਰਕ ਮੈਂਬਰਾਂ ਨੇ ਇਸਲਾਮ ਕਬੂਲ ਕੀਤਾ ਅਤੇ ਪਰਿਵਾਰ ਤੋਂ ਬਾਹਰ ਇਸਲਾਮ ਕਬੂਲ ਕਰਨ ਵਾਲਾ ਪਹਿਲਾ ਵਿਅਕਤੀ ਅਬੂ ਬਕਰ ਸਿੱਦੀਕ ਸੀ। ਉਸਨੇ ਇਸਲਾਮ ਕਬੂਲ ਕਰਨ ਉਪਰੰਤ ਆਪਣੇ ਦੋਸਤਾਂ ਨੂੰ ਵੀ ਰੱਬ ਅਤੇ ਇਸਲਾਮ ਵਲ ਪ੍ਰੇਰਿਤ ਕਰਨ ਦਾ ਕਾਰਜ ਕੀਤਾ, ਜਿਸ ਸਦਕਾ ਦੋ ਦੋਸਤਾਂਉਸਮਾਨ ਅਤੇ ਅਬਦੁਰ ਰਹਿਮਾਨ ਬਿਨ ਔਫ ਨੇ ਵੀ ਇਸਲਾਮ ਕਬੂਲ ਕਰ ਲਿਆ।

ਪੈਗੰਬਰ ਮੁਹੰਮਦ ਮੱਕਾ ਵਾਸੀਆਂ ਦੇ ਘਰ-ਘਰ ਜਾ ਕੇ ਕੁਰਾਨ ਦੀਆਂ ਆਇਤਾਂ ਸੁਣਾ ਕੇ ਉਨ੍ਹਾਂ ਨੂੰ ਇਸਲਾਮ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦੇ ਸਨ। ਉਮਰ ਦੇ ਦੱਸਣ ਮੁਤਾਬਿਕ ਪੈਗੰਬਰ ਕਈ ਮੌਕਿਆਂਤੇ ਉਨ੍ਹਾਂ ਨੂੰ ਇਸਲਾਮ ਵਿਚ ਸ਼ਾਮਿਲ ਹੋਣ ਦਾ ਸੱਦਾ ਦੇਣ ਆਉਂਦੇ ਸਨ। ਪੈਗੰਬਰ ਮੁਹੰਮਦ ਕਾਬਾ ਵਿਖੇ ਇਕੱਠੇ ਹੋਏ ਸ਼ਰਧਾਲੂਆਂ ਨੂੰ ਵੀ ਸੰਬੋਧਤ ਹੁੰਦੇ ਕਿਉਂਕਿ ਕਾਬਾ ਇਕ ਤੀਰਥ ਸਥਾਨ ਸੀ ਅਤੇ ਇਸ ਥਾਂਤੇ ਮੱਕਾ ਦੇ ਨਾਲ-ਨਾਲ ਅਰਬ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਮੂਰਤੀ ਪੂਜਾ ਲਈ ਆਉਂਦੇ ਸਨ। ਪੈਗੰਬਰ ਉਨ੍ਹਾਂ ਨੂੰ ਕੁਰਾਨ ਦੀਆਂ ਆਇਤਾਂ ਦੀ ਵਿਆਖਿਆ ਰਾਹੀਂ ਰੱਬ ਦੀ ਸ਼ਕਤੀ ਅਤੇ ਮੂਰਤੀਆਂ ਦੀ ਸ਼ਕਤੀਹੀਣਤਾ ਬਾਰੇ ਡੁੰਘਾਈ ਨਾਲ ਦੱਸਦੇ। ਪੈਗੰਬਰ ਨੂੰ ਇਹ ਅਧਿਆਤਮਕ ਕਾਰਜ ਕਰਨ ਲਈ ਮਖੌਲ, ਗੁੱਸੇ ਅਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਉਹ ਮਾਨਸਿਕ ਤੌਰਤੇ ਅਸਥਿਰ ਸੀ ਪਰ ਫਿਰ ਵੀ ਇਕ ਰਹੱਸਮਈ ਪ੍ਰਭਾਵ ਪਾਉਂਦਾ ਸੀ। ਉਨ੍ਹਾਂ ਲੋਕਾਂ ਨੇ ਇਸਲਾਮ ਦਾ ਪ੍ਰਚਾਰ ਬੰਦ ਕਰਨ ਲਈ ਪੈਗੰਬਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਵੀ ਕੀਤੀ।

ਵਿਰੋਧੀ ਧਿਰ ਹੋਰ ਕਠੋਰ ਤੇ ਬੇਕਾਬੂ ਹੋ ਗਈ। ਇੱਥੋਂ ਤੱਕ ਕਿ ਪੈਗੰਬਰ ਨੂੰ ਪਾਲਣ ਅਤੇ ਉਸਦੀ ਰੱਖਿਆ ਕਰਨ ਵਾਲੇ ਚਾਚਾ ਅਬੂ ਤਾਲਿਬ ਨੇ ਵੀ ਉਸਨੂੰ ਇਸਲਾਮ ਤਿਆਗਣ ਦੀ ਬੇਨਤੀ ਕੀਤੀ। ਪੈਗੰਬਰ ਮੁਹੰਮਦ ਨੇ ਜਵਾਬ ਦਿੱਤਾ ਕਿ ਜੇਕਰ ਇਸਲਾਮ ਦੇ ਵਿਰੋਧੀ ਉਸ ਦੇ ਸੱਜੇ ਹੱਥ ਵਿੱਚ ਸੂਰਜ ਅਤੇ ਖੱਬੇ ਹੱਥ ਵਿੱਚ ਚੰਦਰਮਾ ਵੀ ਲਿਆ ਕੇ ਰੱਖ ਦੇਣ, ਉਹ ਤਾਂ ਵੀ ਇਸਲਾਮ ਦਾ ਪ੍ਰਚਾਰ ਕਰਨਾ ਬੰਦ ਨਹੀਂ ਕਰੇਗਾ।

ਰਾਜਿਆਂ ਨੂੰ ਪੈਗੰਬਰ ਦੇ ਪੱਤਰ

ਪੈਗੰਬਰ ਮੁਹੰਮਦ ਨੇ ਪੱਤਰ ਭੇਜ ਕੇ ਗੁਆਂਢੀ ਰਾਜਿਆਂ ਅਤੇ ਉਨ੍ਹਾਂ ਦੀ ਪ੍ਰਜਾ ਨੂੰ ਇਸਲਾਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਜਿਨ੍ਹਾਂ ਸ਼ਾਸਕਾਂ ਨੂੰ ਇਹ ਪੱਤਰ ਭੇਜੇ ਗਏ ਉਨ੍ਹਾਂ ਵਿੱਚ ਬਾਏਜ਼ੰਟਾਈਨ (ਯੂਨਾਨੀ) ਸਾਮਰਾਜ ਦਾ ਹਰਕੁਲੀਅਸ; ਅਬੀਸੀਨੀਆ ਦਾ ਸ਼ਾਸਕ ਨੇਗਸ; ਮਿਸਰ ਦਾ ਬਾਦਸ਼ਾਹ ਮਕੂਕਾਸ ਅਤੇ ਬਹਿਰੀਨ ਦਾ ਸ਼ਾਸਕ ਅਲ ਮੁਧੀਰ ਬਿਨ ਸਵਾ ਸ਼ਾਮਿਲ ਸਨ। ਇਨ੍ਹਾਂ ਪੱਤਰਾਂ ਨੂੰ ਰਾਜਿਆਂ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਕੁਝ ਚੁਣੇ ਹੋਏ ਵਿਸ਼ਵਾਸੀ ਪਾਤਰਾਂ ਨੂੰ ਸੌਂਪੀ ਗਈ ਸੀ। ਪੈਗੰਬਰ ਮੁਹੰਮਦ ਕੋਲ ਚਾਂਦੀ ਦੀ ਬਣੀ ਇੱਕ ਮੁੰਦਰੀ ਸੀ ਜਿਸ ਉੱਤੇਮੁਹੰਮਦ ਰੱਬ ਦਾ ਦੂਤਉਕਰਿਆ ਹੋਇਆ ਸੀ। ਪੈਗੰਬਰ ਆਪਣੇ ਪੱਤਰਾਂ ਨੂੰ ਇਸ ਮੁੰਦਰੀ ਰਾਹੀਂ ਸੀਲ ਕਰਦਾ ਸੀ। ਇਹ ਸੰਖਿਪਤ ਅਤੇ ਸਰਲ ਪੱਤਰ ਇਸਲਾਮ ਦਾ ਮੂਲ ਸੰਦੇਸ਼ ਦਿੰਦੇ ਹਨ। ਹੇਠਾਂ ਉਹਨਾਂਚੋਂ ਇਕ ਪੱਤਰ ਦਾ ਨਮੂਨਾ ਦਿੱਤਾ ਹੈ ਜਿਹੜਾ ਪੈਗੰਬਰ ਨੇ ਫਾਰਸ (ਈਰਾਨ) ਦੇ ਰਾਜੇ ਖੁਸਰੂ ਪਰਵੇਜ਼ (ਰਾਜਾ ਚੋਸਰੋਸ ਵਜੋਂ ਵੀ ਜਾਣੇ ਜਾਂਦੇ ਹਨ) ਨੂੰ ਲਿਿਖਆ ਸੀ:

ਈਸ਼ਵਰ ਦੇ ਨਾਮਤੇ ਜੋ ਦਿਆਲੂ, ਕਿਰਪਾਲੂ ਹੈ। ਰੱਬ ਦੇ ਦੂਤ ਮੁਹੰਮਦ ਵਲੋਂ ਫਾਰਸ ਦੇ ਰਾਜਾ ਖੁਸਰੂ ਲਈ। ਉਸ ਇਨਸਾਨ ਨੂੰ ਅਮਨ ਮਿਲੇਗਾ ਜੋ ਇਲਾਹੀ ਮਾਰਗਦਰਸ਼ਨ ਦੀ ਪਾਲਣਾ ਕਰਦਾ ਹੈ, ਅੱਲ੍ਹਾ ਤੇ ਉਸਦੇ ਦੂਤ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਇਹ ਐਲਾਨ ਕਰਦਾ ਹੈ ਕਿ ਈਸ਼ਵਰ ਤੋਂ ਬਿਨਾਂ ਹੋਰ ਕੋਈ ਦੇਵਤਾ ਨਹੀਂ ਹੈ, ਈਸ਼ਵਰ ਇਕ ਹੈ, ਜਿਸਦਾ ਕੋਈ ਭਾਈਵਾਲ ਨਹੀਂ ਅਤੇ ਮੁਹੰਮਦ ਉਸਦਾ ਸੇਵਕ ਤੇ ਦੂਤ ਹੈ। ਮੈਂ ਤੁਹਾਨੂੰ ਈਸ਼ਵਰੀਯ ਸੰਦੇਸ਼ ਦੱਸਣਾ ਚਾਹੁੰਦਾ ਹਾਂ, ਕਿਉਂਕਿ ਮੈਂ ਦੂਤ ਹਾਂ ਜਿਸਨੂੰ ਈਸ਼ਵਰ ਨੇ ਸਾਰੀ ਮਨੁੱਖਜਾਤੀ ਲਈ ਭੇਜਿਆ ਹੈ, ਮੈਂ ਸਮੁੱਚੀ ਲੋਕਾਈ ਲਈ ਚੇਤਾਵਨੀ ਲੈ ਕੇ ਆਇਆ ਹਾਂ ਕਿ ਜੋ ਲੋਕ ਸੱਚਾਈ ਤੋਂ ਮੂੰਹ ਮੋੜਨਗੇ ਉਹਨਾਂਤੇ ਕਹਿਰ ਬਰਸੇਗਾ। ਜੇ ਤੁਸੀਂ ਰੱਬ ਅੱਗੇ ਆਤਮ-ਸਮਰਪਣ ਕਰਕੇ ਇਸਲਾਮ ਕਬੂਲ ਕਰ ਲੈਂਦੇ ਹੋ ਤਾਂ ਤੁਹਾਡੀ ਸੁਰੱਖਿਆ ਈਸ਼ਵਰ ਆਪ ਕਰੇਗਾ। ਪਰ ਜੇ ਤੁਸੀਂ ਇਸਲਾਮ ਤੋਂ ਇਨਕਾਰੀ ਹੁੰਦੇ ਹੋ ਤਾਂ ਮੈਗੀ ਵਾਸੀਆਂ (ਭਾਵ ਤੁਹਾਡੇ ਲੋਕਾਂ) ਲਈ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ।

ਅਬੀਸੀਨੀਆ ਦੇ ਸ਼ਾਸਕ ਨੇਗਸ ਵਰਗੇ ਕੁਝ ਸ਼ਾਸਕਾਂ ਨੇ ਇਸਲਾਮ ਕਬੂਲ ਕੀਤਾ, ਜਦੋਂ ਕਿ ਹੋਰਨਾਂ ਨੇ ਇਸਲਾਮ ਪ੍ਰਤੀ ਅਸਵਿਕਾਰਿਤਾ ਪ੍ਰਗਟ ਕੀਤੀ, ਪਰ ਫਿਰ ਵੀ ਉਨ੍ਹਾਂ ਨੇ ਪਿਆਰ ਨਾਲ ਪੱਤਰਾਂ ਨੂੰ ਸਵੀਕਾਰ ਕੀਤਾ ਅਤੇ ਪੈਗੰਬਰ ਨੂੰ ਤੋਹਫ਼ੇ ਭੇਜੇ। ਸਿਰਫ਼ ਈਰਾਨ ਦੇ ਬਾਦਸ਼ਾਹ ਖੁਸਰੂ ਪਰਵੇਜ਼ ਨੇ ਹੰਕਾਰ ਵਿੱਚ ਕੇ ਪੈਗੰਬਰ ਦੇ ਪੱਤਰ ਨੂੰ ਪਾੜ ਸੁੱਟਿਆ। ਉਸ ਨੇ ਪੈਗੰਬਰ ਦੇ ਪੱਤਰ ਨੂੰ ਸਵੀਕਾਰ ਕਰਨਾ ਆਪਣੀ ਸ਼ਾਨ ਤੋਂ ਹੇਠਾਂ ਸਮਝਿਆ। ਜਦੋਂ ਪੈਗੰਬਰ ਨੂੰ ਇਹ ਖ਼ਬਰ ਮਿਲੀ ਤਾਂ ਉਸਨੇ ਕਿਹਾ: “ਫ਼ਾਰਸ ਦੇ ਬਾਦਸ਼ਾਹ ਨੇ ਪੱਤਰ ਦੇ ਨਹੀਂ ਆਪਣੇ ਰਾਜ ਦੇ ਟੁਕੜੇ ਕੀਤੇ ਹਨ।ਇਹ ਭਵਿੱਖਬਾਣੀ ਖਲੀਫ਼ਾ ਉਮਰ ਦੇ ਸ਼ਾਸਨਕਾਲ ਦੌਰਾਨ ਪੂਰੀ ਹੋਈ, ਜਦੋਂ ਈਰਾਨ ਮੁਸਲਿਮ ਰਾਜ ਅਧੀਨ ਆਇਆ।

ਫਾਰਸ ਦੇ ਰਾਜੇ ਨੇ ਯਮਨ ਦੇ ਗਵਰਨਰ ਨੂੰ ਪੈਗੰਬਰ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਵੀ ਦਿੱਤਾ। ਜਦੋਂ ਰਾਜੇ ਦਾ ਸਿਪਾਹੀ ਮਦੀਨਾ ਪਹੁੰਚਿਆ ਤਾਂ ਪੈਗੰਬਰ ਨੇ ਉਸਨੂੰ ਇਹ ਦੱਸ ਕੇ ਹੈਰਾਨ ਕਰ ਦਿੱਤਾ ਕਿ ਤੇਰਾ ਰਾਜਾ ਖੁਸਰੂ ਪਰਵੇਜ਼ ਤੇਰੇ ਇੱਥੇ ਪਹੁੰਚਣ ਤੋਂ ਪਿਛਲੀ ਰਾਤ ਹੀ ਮਾਰਿਆ ਗਿਆ ਹੈ ਤੇ ਮਾਰਨ ਵਾਲਾ ਉਸਦਾ ਆਪਣਾ ਹੀ ਪੁੱਤਰ ਹੈ। ਪੈਗੰਬਰ ਨੂੰ ਇਹ ਸੂਚਨਾ ਈਸ਼ਵਰ ਤੋਂ ਪ੍ਰਾਪਤ ਹੋਈ ਹੈ।

ਮੱਕਾ ਦੀ ਜਿੱਤ

ਹੁਦੈਬੀਆ ਨਾਲ ਸੰਧੀ ਕਰਨ ਤੋਂ ਦੋ ਸਾਲ ਬਾਅਦ ਕੁਰੈਸ਼ੀਆਂ ਨੇ ਸੰਧੀ ਦੀ ਉਲੰਘਣਾ ਕੀਤੀ। ਇਹ ਦੇਖ ਪੈਗੰਬਰ ਨੇ ਘੋਸ਼ਣਾ ਕੀਤੀ ਕਿ ਸ਼ਾਂਤੀ ਸਮਝੌਤਾ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਰਮਜ਼ਾਨ ਦੀ 10 ਤਰੀਕ ਨੂੰ ਉਹ 10,000 ਸਾਥੀਆਂ ਨਾਲ ਮੱਕਾ ਲਈ ਰਵਾਨਾ ਹੋਏ। ਇਹ ਮਾਰਚ ਪੂਰੀ ਗੁਪਤਤਾ ਨਾਲ ਕੱਢਿਆ ਗਿਆ। ਜਦੋਂ ਮੱਕਾ ਤੋਂ ਕੁਝ ਮੀਲ ਦੂਰ ਡੇਰਾ ਲਾਇਆ ਤਾਂ ਹੀ ਮੱਕਾ ਵਾਸੀਆਂ ਨੂੰ ਪੈਗੰਬਰ ਦੇ ਆਉਣ ਦਾ ਪਤਾ ਲੱਗਾ। ਮੱਕਾ ਵਾਸੀ ਇਸ ਵਰਤਾਰੇ ਤੋਂ ਪੂਰੀ ਤਰ੍ਹਾਂ ਹੈਰਾਨ ਸਨ। 10,000 ਦੀ ਵੱਡੀ ਤਾਕਤ ਦੇ ਸਾਹਮਣੇ ਮੱਕਾ ਵਾਸੀਆਂ ਨੇ ਆਪਣੇ ਆਪ ਨੂੰ ਬਿਲਕੁਲ ਬੇਵੱਸ ਪਾਇਆ। ਇਕ ਪਾਸੇ ਪੈਗੰਬਰ ਦੁਆਰਾ ਮੁਸਲਮਾਨਾਂ ਨੂੰ ਖ਼ੂਨ ਨਾ ਵਹਾਉਣ ਦੇ ਸਖ਼ਤ ਹੁਕਮ ਸਨ ਤੇ ਦੂਜੇ ਪਾਸੇ ਮੱਕਾ ਵਾਸੀਆਂ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਘਰ ਦੇ ਅੰਦਰ ਰਹਿਣ ਜਾਂ ਕਾਬਾ ਤੇ ਅਬੂ ਸੂਫਯਾਨ ਦੇ ਘਰ ਵਿੱਚ ਪਨਾਹ ਲੈ ਲੈਣ ਤਾਂ ਸੁਰੱਖਿਅਤ ਰਹਿਣਗੇ। ਇਸ ਤਰ੍ਹਾਂ ਬਿਨਾਂ ਕਿਸੇ ਯੁੱਧ-ਝੜਪ ਦੇ ਪੈਗੰਬਰ ਦੁਆਰਾ ਮੱਕਾ ਆਪਣੇ ਅਧੀਨ ਕਰ ਲਿਆ ਗਿਆ।

ਮੱਕੇਤੇ ਜਿੱਤ ਪਾਉਣ ਉਪਰੰਤ ਕਾਬਾ ਨੂੰ ਉਨ੍ਹਾਂ ਸਾਰੀਆਂ ਮੂਰਤੀਆਂ ਤੋਂ ਮੁਕਤ ਕਰ ਦਿੱਤਾ ਗਿਆ ਜੋ ਬਹੁਤ ਲੰਮੇ ਸਮੇਂ ਤੋਂ ਇਸ ਵਿੱਚ ਰੱਖੀਆਂ ਹੋਈਆਂ ਸਨ। ਫਿਰ ਪੈਗੰਬਰ ਦਾ ਨੀਗਰੋ ਸਾਥੀ ਬਿਲਾਲ ਕਾਬਾ ਦੀ ਛੱਤਤੇ ਚੜ੍ਹ ਗਿਆ ਅਤੇ ਪ੍ਰਾਰਥਨਾ (ਅਜ਼ਾਨ) ਦੀ ਆਵਾਜ਼ ਦਿੱਤੀ। ਫਿਰ ਸਾਥੀਆਂ ਨੇ ਪੈਗੰਬਰ ਦੀ ਅਗਵਾਈ ਵਿਚ ਸ਼ੁਕਰਾਨਾ ਕੀਤਾ।

ਸਾਰਿਆਂ ਲਈ ਮੁਆਫ਼ੀ

ਪੈਗੰਬਰ ਦੁਆਰਾ ਮੱਕੇਤੇ ਜਿੱਤ ਪਾਉਣ ਤੋਂ ਬਾਅਦ ਮੱਕਾ ਆਗੂ ਕਾਬੇ ਵਿੱਚ ਇਕੱਠੇ ਹੋਏ। ਕੋਈ ਦੋਰਾਹ ਨਹੀਂ ਕਿ ਉਹ ਸਾਰੇ ਆਗੂ ਬਹੁਤ ਸੰਗੀਨ ਅਪਰਾਧੀ ਸਨ। ਇਸ ਲਈ ਜੇਕਰ ਉਨ੍ਹਾਂ ਸਾਰਿਆਂ ਨੂੰ ਸਜ਼ਾ--ਮੌਤ ਵੀ ਦਿੱਤੀ ਜਾਂਦੀ ਤਾਂ ਉਹ ਪੂਰੀ ਤਰ੍ਹਾਂ ਜਾਇਜ਼ ਹੋਣੀ ਸੀ। ਪਰ ਨੇਕ ਤੇ ਦਿਆਲੂ  ਪੈਗੰਬਰ ਨੇ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਬਲਕਿ ਸਾਰਿਆਂ ਲਈ ਮੁਆਫ਼ੀ ਦਾ ਐਲਾਨ ਕਰਦੇ ਹੋਏ ਕਿਹਾ: “ਜਾਓ, ਤੁਸੀਂ ਸਾਰੇ ਆਜ਼ਾਦ ਹੋ।

ਮੱਕਾ ਵਾਸੀਆਂ ਨੂੰ ਆਪਣੇ ਕੰਨਾਂਤੇ ਯਕੀਨ ਨਹੀਂ ਸੀ ਹੋ ਰਿਹਾ। ਗੋਡੇ ਟੇਕ ਚੁੱਕੀ ਵਿਰੋਧੀ ਧਿਰ ਨਾਲ ਕੀਤੇ ਗਏ ਇਸ ਉਦਾਰ ਸਲੂਕ ਨੇ ਇਸਲਾਮ ਦੇ ਸਭ ਤੋਂ ਕੱਟੜ ਵਿਰੋਧੀਆਂ ਸਮੇਤ ਸਭਨਾਂ ਦੇ ਦਿਲ ਜਿੱਤ ਲਏ। ਪੈਗੰਬਰ ਦੀ ਇਸ ਨਿਮਰਤਾ ਤੇ ਦਿਆਨਤਦਾਰੀ ਸਾਹਮਣੇ ਵਿਰੋਧੀਆਂ ਕੋਲ ਇਸਲਾਮ ਧਾਰਨ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਸਾਰੇ ਮੱਕਾ ਵਾਸੀਆਂ ਨੇ ਆਤਮ-ਸਮਰਪਣ ਕਰ ਦਿੱਤਾ ਅਤੇ ਪੈਗੰਬਰ ਦੇ ਮਿਸ਼ਨ ਵਿੱਚ ਉਸਦੇ ਨਾਲ ਸ਼ਾਮਲ ਹੋ ਗਏ। ਉਸ ਸਮੇਂ ਵਿਰੋਧ ਦੀ ਭਾਵਨਾ ਬਿਲਕੁਲ ਅਲੋਪ ਹੋ ਗਏ।

ਮੱਕਾ ਵਾਸੀਆਂ ਦੁਆਰਾ ਇਸਲਾਮ ਕਬੂਲ ਕਰਨ ਨਾਲ ਅਰਬ ਦੇ ਸਾਰੇ ਕਬੀਲਿਆਂ ਲਈ ਇਸਲਾਮ ਕਬੂਲ ਕਰਨ ਦਾ ਰਾਹ ਪੱਧਰਾ ਹੋ ਗਿਆ। ਵੱਖ-ਵੱਖ ਅਰਬੀ ਕਬੀਲਿਆਂ ਦੇ ਨੁਮਾਇੰਦੇ ਪੈਗੰਬਰ ਮੁਹੰਮਦ ਦੇ ਹੱਥੋਂ ਇਸਲਾਮ ਕਬੂਲ ਕਰਨ ਲਈ ਮਦੀਨਾ ਆਏ।

ਵਿਦਾਈ ਤੀਰਥ ਯਾਤਰਾ

ਅਰਬ ਵਿੱਚ ਇਸਲਾਮ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਤੋਂ ਬਾਅਦ ਪੈਗੰਬਰ ਆਪਣੀ ਵਿਦਾਇਗੀ ਤੀਰਥ ਯਾਤਰਾਹੱਜਤਉਲ ਵਾਦਾਕਰਨ ਲਈ ਰਵਾਨਾ ਹੋਏ। ਇਹ ਉਸਦੀ ਜ਼ਿੰਦਗੀ ਦਾ ਆਖਰੀ ਸਾਲ ਸੀ। ਉਹ ਮਦੀਨਾ ਦੇ ਮੁਸਲਮਾਨਾਂ ਨਾਲ ਮਦੀਨਾ ਤੋੋਂ ਮੱਕਾ ਵਲ ਤੁਰ ਪਏ। ਜਦੋਂ ਇਹ ਖ਼ਬਰ ਫੈਲ ਗਈ ਕਿ ਪੈਗੰਬਰ ਤੀਰਥ ਯਾਤਰਾ ਕਰਨ ਜਾ ਰਹੇ ਹਨ ਤਾਂ ਅਰਬ ਵਿੱਚ ਰਹਿੰਦੇ ਵੱਖ-ਵੱਖ ਕਬੀਲਿਆਂ ਨੇ ਮੱਕਾ ਵਿੱਚ ਆਉਣਾ ਸ਼ੁਰੂ ਕਰ ਦਿੱਤਾ। ਇਸ ਲਈ ਜਦੋਂ ਇਸਲਾਮ ਦੇ ਪੈਗੰਬਰ ਨੇ ਆਪਣੀ ਪਹਿਲੀ ਅਤੇ ਆਖਰੀ ਤੀਰਥ ਯਾਤਰਾ ਕੀਤੀ ਤਾਂ ਉਸ ਵਿਚ ਲਗਭਗ 125,000 ਮੁਸਲਮਾਨ ਸ਼ਾਮਲ ਹੋਏ। ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਹੱਜ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਅੱਜ ਤੱਕ ਸਾਰੇ ਮੁਸਲਮਾਨ ਇਨ੍ਹਾਂ ਨਿਯਮਾਂ ਦਾ ਪਾਲਣ ਕਰਦੇ ਹਨ।

ਜਦੋਂ ਪੈਗੰਬਰ ਅਰਾਫਾਤ ਪਹਾੜਤੇ ਪਹੁੰਚੇ ਤਾਂ ਉਨ੍ਹਾਂ ਨੇ ਉਸ ਮੌਕੇਤੇ ਮੌਜੂਦ ਲੋਕਾਂ ਨੂੰ ਕੁਝ ਸਿੱਖਿਆਵਾਂ ਦਿੱਤੀਆਂ। ਇਹ ਸਿੱਖਿਆਵਾਂਅੰਤਿਮ ਉਪਦੇਸ਼ਦੇ ਰੂਪ ਵਿੱਚ ਸੁਰੱਖਿਅਤ ਹਨ।

ਅਰਾਫਾਤ ਦੇ ਉਪਦੇਸ਼ ਦੇ ਦੌਰਾਨ ਕੁਰਾਨ ਦਾ ਅੰਤਮ ਹਿੱਸਾ ਸਾਹਮਣੇ ਆਇਆ:

ਅੱਜ ਮੈਂ ਤੁਹਾਡੇ ਲਈ ਤੁਹਾਡਾ ਧਰਮ ਮੁਕੰਮਲ ਕਰ ਦਿੱਤਾ ਹੈ ਅਤੇ ਮੇਰੀਆਂ ਅਸੀਸਾਂ ਸਦਾ ਤੁਹਾਡੇ ਨਾਲ ਹਨ। ਮੈਂ ਇਕ ਧਰਮ ਵਜੋਂ ਤੁਹਾਡੇ ਲਈ ਇਸਲਾਮ ਨੂੰ ਚੁਣਿਆ ਹੈ।” (ਅਲ ਮੈਦਾਹ, 5:3)

ਇਹ ਉਨ੍ਹਾਂ ਦੀ ਆਖਰੀ ਯਾਤਰਾ ਸਾਬਤ ਹੋਈ, ਇਸ ਲਈ ਇਸ ਨੂੰਵਿਦਾਈ ਤੀਰਥ ਯਾਤਰਾਕਿਹਾ ਜਾਣ ਲੱਗਾ। ਮਦੀਨਾ ਪਰਤਣ ਤੋਂ ਸਿਰਫ਼ ਤਿੰਨ ਮਹੀਨੇ ਬਾਅਦ ਪੈਗੰਬਰ ਮੁਹੰਮਦ ਬਹੁਤ ਬੀਮਾਰ ਹੋ ਗਏ ਅਤੇ ਆਪਣੀਆਂ ਬਾਕੀ ਪਤਨੀਆਂ ਦੀ ਸਹਿਮਤੀ ਨਾਲ ਆਇਸ਼ਾ ਦੇ ਘਰ ਰਹੇ। ਪੈਗੰਬਰ ਨੂੰ ਬੁਖਾਰ ਅਤੇ ਸਿਰ ਦਰਦ ਸੀ। ਉਹ ਲਗਭਗ ਦੋ ਹਫ਼ਤਿਆਂ ਤੱਕ ਬਿਮਾਰ ਰਿਹਾ ਅਤੇ 12 ਰਬੀਉਲ ਅੱਵਲ, 632 ਈਸਵੀ ਨੂੰ ਉਸਨੇ ਆਖਰੀ ਸਾਹ ਲਿਆ। ਉਹਨੇ ਉਦੋਂ ਤਕ ਨਮਾਜ਼ ਪੜ੍ਹਨਾ ਜਾਰੀ ਰੱਖਿਆ ਜਦੋਂ ਤੱਕ ਉਹ ਮਸਜਿਦ ਜਾਣ ਲਈ ਅਸਮਰੱਥ ਨਹੀਂ ਹੋ ਗਏ। ਪਰ ਆਪਣੀ ਮੌਤ ਤੋਂ ਪਹਿਲਾਂ, ਉਸਨੇ ਪੈਗੰਬਰ ਦੀ ਮਸਜਿਦ ਵਿੱਚ ਆਪਣੀ ਆਖਰੀ ਨਮਾਜ਼ ਅਦਾ ਕੀਤੀ ਅਤੇ ਆਪਣੇ ਸਭ ਤੋਂ ਨਜ਼ਦੀਕੀ ਸਾਥੀ ਅਬੂ ਬਕਰ ਨੂੰ ਇਸ ਨਮਾਜ਼ ਦਾ ਇਮਾਮ ਬਣਾਇਆ।

ਪੈਗੰਬਰ ਦੀ ਮੌਤ ਮਸਜਿਦ ਦੇ ਨਾਲ ਦੇ ਕਮਰੇ ਵਿੱਚ ਹੋਈ। ਉਸ ਨੂੰ ਉਸੇ ਸਥਾਨਤੇ ਦਫ਼ਨਾਇਆ ਗਿਆ ਸੀ। ਬਾਅਦ ਵਿੱਚ ਜਦੋਂ ਅਬੂ ਬਕਰ ਅਤੇ ਉਮਰ ਦੀ ਮੌਤ ਹੋਈ ਤਾਂ ਉਨ੍ਹਾਂ ਨੂੰ ਵੀ ਪੈਗੰਬਰ ਦੇ ਸੱਜੇ ਅਤੇ ਖੱਬੇ ਪਾਸੇ ਦਫ਼ਨਾਇਆ ਗਿਆ।

ਪੈਗੰਬਰ ਦੇ ਦੇਹਾਂਤ ਉਪਰੰਤ ਇਸਲਾਮ ਦਾ ਪ੍ਰਸਾਰ

ਪੈਗੰਬਰ ਦੇ ਦੇਹਾਂਤ ਦੇ ਸਮੇਂ ਉਨ੍ਹਾਂ ਦੇ ਸਾਥੀਆਂ ਦੀ ਗਿਣਤੀ ਲਗਭਗ ਇੱਕ ਲੱਖ 25 ਹਜ਼ਾਰ ਸੀ। ਹਾਲਾਂਕਿ, ਇਹ ਧਿਆਨ ਦੇਣ ਯੋਗ ਹੈ ਕਿ ਜੇਕਰ ਤੁਸੀਂ ਮੱਕਾ ਅਤੇ ਮਦੀਨਾ ਜਾਓ ਤਾਂ ਤੁਹਾਨੂੰ ਉੱਥੇ ਕਬਰਾਂ ਬਹੁਤ ਘੱਟ ਹੀ ਮਿਲਣਗੀਆਂ। ਇਸ ਦਾ ਕਾਰਨ ਇਹ ਹੈ ਕਿ ਪੈਗੰਬਰ ਦੇ ਸਾਥੀ ਅਰਬ ਤੋਂ ਬਾਹਰ ਵੱਖ-ਵੱਖ ਦੇਸ਼ਾਂ ਵਿੱਚ ਫੈਲ ਗਏ। ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਵੱਖ-ਵੱਖ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਵਿਚ ਆਖਰੀ ਸਾਹ ਲਏ, ਜਿੱਥੇ ਉਨ੍ਹਾਂ ਦੀਆਂ ਕਬਰਾਂ ਅਜੇ ਵੀ ਮੌਜੂਦ ਹਨ।

ਉਦਾਹਰਨ ਲਈ: ਉਮ ਹਰਮ ਬਿੰਤ ਮਿਲਹਾਨ, ਇੱਕ ਸਾਹਿਬੀਆ (ਪੈਗੰਬਰ ਦੀ ਇੱਕ ਸਾਥੀ) ਜਿਸਦਾ ਵਿਆਹ ਉਬਦਾਹ ਇਬਨ ਅਲ-ਸਮਿਤ ਅੰਸਾਰੀ ਨਾਲ ਹੋਇਆ ਸੀ; ਨੇ ਆਪਣੇ ਪਤੀ ਦੇ ਨਾਲ ਵਿਦੇਸ਼ਾਂ ਦੀਆਂ ਕਈ ਯਾਤਰਾਵਾਂ ਕੀਤੀਆਂ। ਉਸਦੀ ਕਬਰ ਸਾਈਪ੍ਰਸ ਵਿੱਚ ਹੈ ਅਤੇ ਇਸਨੂੰ ਪਵਿੱਤਰ ਔਰਤ ਦੀ ਕਬਰ ਕਿਹਾ ਜਾਂਦਾ ਹੈ। ਮੱਕਾ ਵਿੱਚ ਪੈਦਾ ਹੋਏ ਖਾਲਿਦ ਇਬਨ ਅਲ-ਵਾਲਿਦ ਦੀ ਕਬਰ ਹਿਮਸ (ਸੀਰੀਆ) ਵਿੱਚ ਹੈ।

ਪੈਗੰਬਰ ਦੇ ਬਹੁਤੇ ਸਾਥੀਆਂ ਬਾਰੇ ਵੀ ਇਹੀ ਸੱਚ ਹੈ। ਅਜਿਹਾ ਕਿਉਂ ਹੋਇਆ? ਵਿਦਾਈ ਤੀਰਥ ਯਾਤਰਾ ਮੌਕੇ ਦਿੱਤੇ ਉਪਦੇਸ਼ ਵਿੱਚ ਪੈਗੰਬਰ ਮੁਹੰਮਦ ਨੇ ਉਥੇ ਮੌਜੂਦ ਲੋਕਾਂ ਨੂੰ ਹੋਰ ਦੇਸ਼ਾਂ ਵਿੱਚ ਜਾ ਕੇ ਇਸਲਾਮ ਦਾ ਪ੍ਰਚਾਰ-ਪ੍ਰਸਾਰ ਕਰਨ ਦੀ ਹਦਾਇਤ ਕੀਤੀ।

ਪੈਗੰਬਰ ਮੁਹੰਮਦ ਨੇ ਕਿਹਾ:

“…ਉਹ ਸਾਰੇ ਜੋ ਮੈਨੂੰ ਸੁਣ ਰਹੇ ਹਨ ਉਹ ਮੇਰੇ ਸ਼ਬਦਾਂ ਨੂੰ ਆਪਣੇ ਸਾਥੀਆਂ ਤੱਕ ਤੇ ਉਹ ਸਾਥੀ ਅੱਗੇ ਆਪਣੇ ਹੋਰ ਸਾਥੀਆਂ ਤੱਕ ਪਹੁੰਚਾਉਣ; ਇਸਦਾ ਸਿੱਟਾ ਇਹ ਨਿਕਲ ਸਕਦਾ ਹੈ ਕਿ ਅਖੀਰਲੇ ਲੋਕ ਮੇਰੇ ਸ਼ਬਦਾਂ ਨੂੰ ਉਹਨਾਂ ਨਾਲੋਂ ਬਿਹਤਰ ਸਮਝ ਸਕਣ ਜੋ ਮੈਨੂੰ ਇਥੇ ਸਿੱਧਾ ਸੁਣ ਰਹੇ ਹਨ। ਹੇ ਪਰਮੇਸ਼ੁਰ, ਮੇਰਾ ਗਵਾਹ ਬਣ ਕਿ ਮੈਂ ਤੇਰਾ ਸੰਦੇਸ਼ ਤੇਰੇ ਲੋਕਾਂ ਤੱਕ ਪਹੁੰਚਾ ਦਿੱਤਾ ਹੈ।

ਪੈਗੰਬਰ ਦੇ ਹੁਕਮ ਦੀ ਪਾਲਣਾ ਕਰਨ ਸਦਕਾ ਸਹਾਬਾ (ਪੈਗੰਬਰ ਦੇ ਸਾਥੀ) ਵਿਦੇਸ਼ਾਂ ਵਿੱਚ ਵੱਸ ਗਏ। ਉਨ੍ਹਾਂ ਦੇਸ਼ਾਂ ਵਿੱਚ, ਉਹ ਜਾਂ ਤਾਂ ਵਪਾਰ ਕਰਦੇ ਸਨ ਜਾਂ ਸਖਤ ਮਿਹਨਤ ਨਾਲ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ। ਇਸ ਦੌਰਾਨ ਉਹ ਆਪਣੇ ਗੈਰ-ਮੁਸਲਿਮ ਹਮਵਤਨਾਂ ਨੂੰ ਪੈਗੰਬਰ ਮੁਹੰਮਦ ਤੋਂ ਮਿਲੇ ਇਕ ਈਸ਼ਵਰਵਾਦ ਦਾ ਸੰਦੇਸ਼ ਵੀ ਦਿੰਦੇ ਸਨ। ਇਸ ਤਰ੍ਹਾਂ ਉਨ੍ਹਾਂ ਵਿੱਚੋਂ ਹਰ ਇੱਕ ਇਸਲਾਮ ਦਾ ਰਾਜਦੂਤ ਬਣ ਗਿਆ। ਇਸ ਦਾ ਪਰਿਣਾਮ ਇਹ ਹੋਇਆ ਕਿ ਇਸਲਾਮ ਦੁਨੀਆ ਭਰ ਵਿੱਚ ਫੈਲ ਗਿਆ। ਇਸ ਦਾ ਸਬੂਤ ਅੱਜ ਵੀ ਉਨ੍ਹਾਂ ਵਸਨੀਕਾਂ ਦੀ ਅਜੋਕੀ ਪੀੜ੍ਹੀ ਵਿੱਚ ਦੇਖਿਆ ਜਾ ਸਕਦਾ ਹੈ।

Maulana Wahiduddin Khan
Share icon

Subscribe

CPS shares spiritual wisdom to connect people to their Creator to learn the art of life management and rationally find answers to questions pertaining to life and its purpose. Subscribe to our newsletters.

Stay informed - subscribe to our newsletter.
The subscriber's email address.

leafDaily Dose of Wisdom