ਉਚਿਤ ਮਾਰਗਦਰਸ਼ਿਤ ਖ਼ਲੀਫ਼ਾ

ਅਬੂ ਬਕਰ ਸਿੱਦੀਕ

ਪੈਗੰਬਰ ਸਾਹਿਬ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਇਸਲਾਮ ਕਬੂਲ ਕਰਨ ਵਾਲਾ ਪਹਿਲਾ ਵਿਅਕਤੀ ਅਬੂ ਬਕਰ ਸੀ। ਦਿਆਲੂ, ਉਦਾਰ ਸ਼ਖ਼ਸੀਅਤ ਅਤੇ ਧਨਾਢ ਵਪਾਰੀ ਅਬੂ ਬਕਰ ਨੇ ਆਪਣੇ ਬਹੁਤ ਸਾਰੇ ਦੋਸਤਾਂ ਨੂੰ ਵੀ ਇਸਲਾਮ ਕਬੂਲ ਕਰਨ ਲਈ ਪ੍ਰੇਰਿਆ। ਪੈਗੰਬਰ ਨੇ ਇਕ ਵਾਰ ਕਿਹਾ ਸੀ, “ਮੇਰੇ ਲਈ ਅਬੂ ਬਕਰ ਤੋਂ ਵਧੀਆ ਤੇ ਉਚਿਤ ਸਾਥੀ ਕੋਈ ਨਹੀਂ ਰਿਹਾ।

ਉਹ ਪੈਗੰਬਰ ਦੇ ਨਾਲ ਮਦੀਨਾ ਗਿਆ ਤਾਂ ਉਥੇ ਉਸਨੂੰਦੂਜਾ ਜਾਂ ਅਗਲਾ ਉਤਰਾਧਿਕਾਰੀਕਿਹਾ ਗਿਆ। ਉਸਦੀ ਧੀ ਆਇਸ਼ਾ ਦਾ ਵਿਆਹ ਪੈਗੰਬਰ ਮੁਹੰਮਦ ਨਾਲ ਹੋਇਆ ਸੀ। ਗਜ਼ਵਾ--ਤਾਬੂਕ ਦੇ ਮੌਕੇਤੇ ਉਸਨੇ ਆਪਣੀ ਸਾਰੀ ਦੌਲਤ ਇਸਲਾਮ ਦੇ ਉਦੇਸ਼ ਲਈ ਦਾਨ ਕਰ ਦਿੱਤੀ। ਆਪਣੇ ਜੀਵਨ ਦੇ ਅੰਤਿਮ ਸਮੇਂ ਦੌਰਾਨ ਪੈਗੰਬਰ ਨੇ ਅਬੂ ਬਕਰ ਨੂੰ ਨਮਾਜ਼ ਦੀ ਅਗਵਾਈ ਕਰਨ ਲਈ ਕਿਹਾ ਜੋ ਕਿ ਇਸਲਾਮ ਵਿੱਚ ਸਭ ਤੋਂ ਉੱਚ ਅਹੁਦਾ ਜਾਂ ਸਨਮਾਨ ਹੈ।

ਪੈਗੰਬਰ ਦੀ ਜਹਾਨੋਂ ਰੁਖ਼ਸਤੀ ਉਪਰੰਤ ਅਬੂ ਬਕਰ ਨੂੰ ਪਹਿਲਾ ਖਲੀਫਾ ਚੁਣਿਆ ਗਿਆ ਸੀ। ਉਹਨਾਂ ਕਬੀਲਿਆਂ ਲਈ ਇਹ ਇੱਕ ਨਾਜ਼ੁਕ ਸਮਾਂ ਸੀ, ਜਿਨ੍ਹਾਂ ਦਾ ਵਿਸ਼ਵਾਸ ਅਜੇ ਤਕ ਪੱਕਾ ਨਹੀਂ ਸੀ ਅਤੇ ਜਿਹੜੇ ਇਸਲਾਮ ਛੱਡਣ ਦੀ ਹੱਦ ਤੱਕ ਬਗਾਵਤ ਕਰ ਰਹੇ ਸਨ। ਪਰ ਅਬੂ ਬਕਰ ਨੇ ਇਸ ਸਥਿਤੀ ਨੂੰ ਸਫਲਤਾਪੂਰਵਕ ਸੰਭਾਲਿਆ। ਖਲੀਫਾ ਬਣਨਤੇ ਉਸਦਾ ਪਹਿਲਾ ਸੰਬੋਧਨ ਇਸ ਪ੍ਰਕਾਰ ਹੈ:

ਮੈਨੂੰ ਤੁਹਾਡੇ ਉੱਤੇ ਅਧਿਕਾਰ ਦਿੱਤਾ ਗਿਆ ਹੈ, ਪਰ ਮੈਂ ਤੁਹਾਡੇ ਵਰਗਾ ਹੀ ਹਾਂ, ਕੋਈ ਸਰਵਉੱਚ ਨਹੀਂ ਹਾਂ। ਜੇ ਮੈਂ ਚੰਗਿਆਈ ਕਰਦਾ ਹਾਂ, ਤਾਂ ਮੇਰੀ ਮਦਦ ਕਰੋ; ਅਤੇ ਜੇਕਰ ਮੈਂ ਗਲਤ ਕਰਦਾ ਹਾਂ, ਤਾਂ ਮੇਰੇ ਵਿਚ ਸੁਧਾਰ ਕਰੋ। ਸੱਚ ਦਾ ਦਿਲੋਂ ਸਤਿਕਾਰ ਕਰਨਾ ਵਫ਼ਾਦਾਰੀ ਹੈ ਅਤੇ ਸੱਚ ਨੂੰ ਨਜ਼ਰਅੰਦਾਜ਼ ਕਰਨਾ ਧੋਖਾ ਹੈ।ਜਦੋਂ ਤੱਕ ਮੈਂ ਰੱਬ ਅਤੇ ਉਸਦੇ ਦੂਤ ਦੀ ਆਗਿਆ ਦਾ ਪਾਲਨ ਕਰਾਂਗਾ, ਉਦੋਂ ਤੱਕ ਤੁਸੀਂ ਵੀ ਮੇਰਾ ਸਾਥ ਦੇਣਾ। ਪਰ ਜੇ ਮੈਂ ਰੱਬ ਅਤੇ ਉਸਦੇ ਦੂਤ ਦੀ ਅਣਆਗਿਆਕਾਰੀ ਕਰਦਾ ਹਾਂ ਤਾਂ ਤੁਹਾਡੇ ਲਈ ਮੇਰੀ ਆਗਿਆ ਮੰਨਣਾ ਅਨੁਚਿਤ ਹੋਵੇਗਾ।

ਅਬੂ ਬਕਰ ਦਾ ਇੰਤਕਾਲ ਪੈਗੰਬਰ ਦੀ ਰੁਖ਼ਸਤੀ ਤੋਂ ਲਗਭਗ ਦੋ ਸਾਲ ਬਾਅਦ ਹੋਇਆ ਅਤੇ ਉਸਨੂੰ ਪੈਗੰਬਰ ਦੇ ਕੋਲ ਦਫ਼ਨਾਇਆ ਗਿਆ।

ਉਮਰ ਫਾਰੂਕ

ਪੈਗੰਬਰ ਮੁਹੰਮਦ ਨੇ ਉਮਰ ਨੂੰਅਲ ਫਾਰੂਕਦਾ ਖਿਤਾਬ ਦਿੱਤਾ, ਜਿਸਦਾ ਅਰਥ ਹੈ, “ਉਹ ਇਨਸਾਨ ਜੋ ਸਹੀ ਅਤੇ ਗਲਤ ਵਿੱਚ ਅੰਤਰ ਕਰਦਾ ਹੋਵੇ।

ਉਮਰ ਦ੍ਰਿੜ੍ਹ ਵਿਸ਼ਵਾਸ ਵਾਲਾ ਇਨਸਾਨ ਸੀ; ਅਤੇ ਜਦੋਂ ਕੋਈ ਇਸਲਾਮ ਕਬੂਲ ਕਰ ਲੈਂਦਾ ਤਾਂ ਉਹ ਗੁੱਸੇ ਵਿੱਚ ਜਾਂਦਾ ਸੀ। ਇੱਕ ਵਾਰ ਤਾਂ ਉਹ ਹੱਥ ਵਿੱਚ ਤਲਵਾਰ ਲੈ ਕੇ ਪੈਗੰਬਰ ਨੂੰ ਮਾਰਨ ਲਈ ਵੀ ਨਿਕਲਿਆ ਸੀ। ਪਰ ਉਸਦਾ ਇਸ ਕਦਰ ਹਿਰਦਾ ਪਰਿਵਰਤਨ ਹੋਇਆ ਕਿ ਉਸਨੇ ਇਸਲਾਮ ਕਬੂਲ ਕਰ ਲਿਆ। ਪੈਗੰਬਰ ਨੇ ਉਮਰ ਦੇ ਧਰਮ ਪਰਿਵਰਤਨ ਸਮੇਂ ਇਸਲਾਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਸੀ। ਪੈਗੰਬਰ ਦੇ ਦੇਹਾਂਤ ਸਮੇਂ ਅੰਸਾਰ ਅਤੇ ਪੈਗੰਬਰ ਦਾ ਕਬੀਲਾ (ਬਾਨੂ ਹਾਸ਼ਿਮ) ਦੋਵੇਂ ਚਾਹੁੰਦੇ ਸਨ ਕਿ ਅਗਲਾ ਖਲੀਫਾ ਉਨ੍ਹਾਂ ਵਿੱਚੋਂ ਇਕ ਹੋਵੇ। ਇਹ ਬਹੁਤ ਨਾਜ਼ੁਕ ਸਥਿਤੀ ਸੀ। ਪਰ ਉਮਰ ਨੇ ਅਬੂ ਬਕਰ ਦਾ ਹੱਥ ਫੜ ਕੇ ਅਤੇ ਉਸ ਪ੍ਰਤੀ ਸਮਰਥਨ ਦੀ ਸ਼ਪਥ (ਬੈਤ) ਲੈ ਕੇ ਸਥਿਤੀ ਨੂੰ ਸ਼ਾਂਤ ਕਰ ਦਿੱਤਾ। ਬਾਕੀ ਮੁਸਲਮਾਨਾਂ ਨੇ ਵੀ ਇਸ ਦਾ ਅਨੁਸਰਣ ਕੀਤਾ। 

ਪੈਗੰਬਰ ਨੇ ਇਕ ਵਾਰ ਕਿਹਾ ਸੀ ਕਿਸ਼ੈਤਾਨ ਉਹਨਾਂ ਰਾਹਾਂ ਦੀ ਵਰਤੋਂ ਨਹੀਂ ਕਰਦਾ ਜਿਸਤੇ ਉਮਰ ਚੱਲਦਾ ਹੈ।ਬਾਅਦ ਵਿਚ ਅਬੂ ਬਕਰ ਨੇ ਆਪਣੇ ਤੋਂ ਬਾਅਦ ਖਲੀਫਾ ਦੇ ਤੌਰਤੇ ਉਮਰ ਨੂੰ ਨਾਮਜ਼ਦ ਕੀਤਾ ਸੀ।

ਉਹ ਇੱਕ ਕੁਸ਼ਲ ਪ੍ਰਸ਼ਾਸਕ ਸੀ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਦਿਲੋਂ ਚਿੰਤਾ ਕਰਦਾ ਸੀ। ਉਸ ਦੀ ਖ਼ਲੀਫ਼ਤ ਦੌਰਾਨ ਮਿਸਰ, ਇਰਾਕ, ਫਲਸਤੀਨ, ਈਰਾਨ ਅਤੇ ਸੀਰੀਆ ਇਸਲਾਮੀ ਰਾਜ ਅਧੀਨ ਆਏ। ਇਸ ਦੇ ਬਾਵਜੂਦ, ਉਹ ਸਾਦਾ ਜੀਵਨ ਬਤੀਤ ਕਰਦਾ ਸੀ ਅਤੇ ਟਾਕੀਆਂ ਲੱਗੇ ਕੱਪੜੇ ਪਹਿਨਦਾ ਸੀ।

ਉਹ ਦਸ ਸਾਲ ਤੋਂ ਵੱਧ ਸਮਾਂ ਖਲੀਫਾ ਰਿਹਾ। ਉਸਦੇ ਇੰਤਕਾਲ ਤੋਂ ਬਾਅਦ ਉਸਨੂੰ ਪੈਗੰਬਰ ਮੁਹੰਮਦ ਦੇ ਕੋਲ ਦਫ਼ਨਾਇਆ ਗਿਆ ਸੀ। ਹੇਠਾਂ ਉਸਦੇ ਕੁਝ ਕਥਨ ਹਨ:

ਘੱਟ ਬੋਲਣਾ ਸਿਆਣਪ ਹੈ, ਘੱਟ ਖਾਣਾ ਸਿਹਤ ਹੈ ਅਤੇ ਘੱਟ ਸੌਣਾ ਉਪਾਸਨਾ ਹੈ।

ਆਸਥਾ (ਇਮਾਨ) ਤੋਂ ਬਾਅਦ ਸਰਵਉੱਚ ਅਸੀਸ ਇੱਕ ਚੰਗੀ ਪਤਨੀ ਮਿਲਣਾ ਹੈ।

ਉਸਮਾਨ ਇਬਨ ਅਫਾਨ

ਉਸਮਾਨ ਇਬਨ ਅਫਾਨ ਦੀ ਖ਼ਲੀਫ਼ਤ ਦੇ ਦੌਰਾਨ ਇਸਲਾਮ ਦੂਰ-ਦੁਰਾਡੇ ਦੇਸ਼ਾਂ ਤੱਕ ਫੈਲ ਗਿਆ। ਇਸਲਾਮ ਪ੍ਰਤੀ ਉਸਦਾ ਮਹਾਨ ਯੋਗਦਾਨ ਕੁਰਾਨ ਦਾ ਅੰਤਮ ਸੰਕਲਨ ਅਤੇ ਪ੍ਰਸਾਰ ਸੀ। ਇਸ ਤੋਂ ਪਹਿਲਾਂ, ਕੁਰਾਨ ਦਾ ਇੱਕ ਅੰਤਮ ਸੰਸਕਰਣ ਅਬੂ ਬਕਰ ਦੁਆਰਾ ਸੰਕਲਿਤ ਕੀਤਾ ਗਿਆ ਸੀ, ਪਰ ਕਿਉਂਕਿ ਵੱਖ-ਵੱਖ ਖੇਤਰਾਂ ਵਿੱਚ ਕੁਰਾਨ ਦੇ ਪਾਠ ਵਿੱਚ ਅੰਤਰ ਨੋਟ ਕੀਤੇ ਗਏ ਸਨ, ਇਸਲਈ ਕੁਰਾਨ ਦੇ ਇਸ ਸੰਸਕਰਣ ਦੀ ਦੋ ਵਾਰ ਜਾਂਚ ਕੀਤੀ ਗਈ ਅਤੇ ਫਿਰ ਅੰਤਮ ਸੰਸਕਰਣ ਦੇ ਵਿਤਰਣ ਦਾ ਪ੍ਰਬੰਧ ਕੀਤਾ ਗਿਆ।

ਉਹ ਇੱਕ ਬਹੁਤ ਹੀ ਧਰਮਾਤਮਾ ਪੁਰਖ ਸੀ ਅਤੇ ਉਹਨਾਂ ਨੂੰ ਪੈਗੰਬਰ ਮੁਹੰਮਦ ਤੋਂ ਸਵਰਗ ਦੇ ਸ਼ੁੱਭ ਸਮਾਚਾਰ ਪ੍ਰਾਪਤ ਹੋਏ ਸਨ। ਉਸਨੇ ਇਸਲਾਮ ਦੀ ਖ਼ਾਤਰ ਦੋ ਹਿਜਰਤ (ਇੱਕ ਥਾਂ ਤੋਂ ਦੂਜੀ ਥਾਂ ਜਾ ਵੱਸਣ ਦਾ ਭਾਵ) ਕੀਤੇਇੱਕ ਅਬੀਸੀਨੀਆ ਲਈ ਅਤੇ ਦੂਜਾ ਮਦੀਨਾ ਲਈ। ਉਹ ਪੈਗੰਬਰ ਦੇ ਸਭ ਤੋਂ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸੀ ਅਤੇ ਉਸਦਾ ਵਿਆਹ ਪੈਗੰਬਰ ਦੀਆਂ ਦੋ ਧੀਆਂ ਨਾਲ ਇਕ ਤੋਂ ਬਾਅਦ ਇਕ ਹੋਇਆ ਸੀ।

ਉਸ ਦੀ ਖਲੀਫਤ ਨੇ ਆਰਥਿਕ ਖੁਸ਼ਹਾਲੀ ਤਾਂ ਲਿਆਂਦੀ ਪਰ ਕੁਝ ਮੁਸਲਮਾਨ ਫਿਰ ਵੀ ਉਸ ਤੋਂ ਨਾਖੁਸ਼ ਸਨ। ਮਤਭੇਦ ਦੀ ਭਾਵਨਾ ਸਿਖਰਤੇ ਸੀ ਜਿਸ ਕਰਕੇ ਮੁਸਲਮਾਨਾਂ ਦੇ ਵਿਦ੍ਰੋਹੀਆਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ।

ਉਹਨਾਂ ਦਾ ਕਥਨ ਸੀ ਕਿ ਚਾਰ ਚੀਜ਼ਾਂ ਵਿਅਰਥ ਹਨ: “ਅਭਿਆਸ ਤੋਂ ਬਿਨਾਂ ਗਿਆਨ, ਪਰਮਾਤਮਾ ਦੇ ਰਾਹਤੇ ਖਰਚ ਨਾ ਕੀਤੀ ਗਈ ਸੰਪਤੀ, ਦਿਖਾਵੇ ਦੀ ਧਾਰਮਿਕਤਾ ਅਤੇ ਚੰਗੇ ਕਰਮਾਂ ਤੋਂ ਬਗੈਰ ਲੰਬੀ ਉਮਰ।

ਉਹਨੂੰ ਤਿੰਨ ਚੀਜ਼ਾਂ ਕਰਨਾ ਬਹੁਤ ਪਸੰਦ ਸੀ: 1. ਭੁੱਖਿਆਂ ਨੂੰ ਭੋਜਨ ਕਰਾਉਣਾ, 2. ਨੰਗਿਆਂ ਨੂੰ ਕੱਪੜੇ ਦੇਣਾ ਅਤੇ ਕੁਰਾਨ ਪੜ੍ਹਨਾ ਤੇ ਪੜ੍ਹਾਉਣਾ।

ਅਲੀ ਇਬਨ ਅਬੀ ਤਾਲਿਬ

ਅਲੀ ਇਬਨ ਅਬੀ ਤਾਲਿਬ, ਪੈਗੰਬਰ ਮੁਹੰਮਦ ਦੇ ਚਚੇਰੇ ਭਰਾ ਅਬੂ ਤਾਲਿਬ ਦਾ ਪੁੱਤਰ ਸੀ ਅਤੇ ਉਸਦੀ ਪਰਵਰਿਸ਼ ਪੈਗੰਬਰ ਦੀ ਦੇਖ-ਰੇਖ ਹੋਈ ਸੀ। ਉਹ ਇੱਕ ਧਰਮੀ ਪੁਰਖ ਸੀ ਤੇ ਆਪਣੀ ਬਹਾਦਰੀ ਲਈ ਬਹੁਤ ਪ੍ਰਸਿੱਧ ਸੀ। ਉਹ ਇਸਲਾਮ ਕਬੂਲ ਕਰਨ ਵਾਲੇ ਪਹਿਲੇ ਲੋਕਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਸੀ। ਜਦੋਂ ਪੈਗੰਬਰ ਹਿਜਰਤ ਲਈ ਮਦੀਨਾ ਰਵਾਨਾ ਹੋਏ ਤਾਂ ਉਸਨੇ ਅਲੀ ਨੂੰ ਆਪਣੇ ਬਿਸਤਰੇਤੇ ਲਿਟਾ ਦਿੱਤਾ, ਤਾਂ ਜੋ ਬਾਹਰ ਉਡੀਕ ਬੈਠੇ ਕੁਰੈਸ਼ ਸਿਪਾਹੀਆਂ ਨੂੰ ਗਿਆਤ ਨਾ ਹੋਵੇ ਕਿ ਪੈਗੰਬਰ ਚਲੇ ਗਏ ਹਨ।

ਅਲੀ ਇਬਨ ਨੂੰ ਉਸਮਾਨ ਇਬਨ ਅਫਾਨ ਤੋਂ ਬਾਅਦ ਬਤੌਰ ਖਲੀਫਾ ਚੁਣਿਆ ਗਿਆ ਸੀ। ਇਹ ਬਹੁਤ ਉਥਲ-ਪੁਥਲ ਦਾ ਸਮਾਂ ਸੀ। ਉਸਮਾਨ ਨੂੰ ਸ਼ਹੀਦ ਕਰਨ ਵਾਲੇ ਬਾਗੀ ਉਸ ਵੇਲੇ ਮਦੀਨਾਤੇ ਕਾਬਜ਼ ਸਨ। ਅਲੀ ਨੇ ਸਥਿਤੀ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਆਪਣੀ ਖਲੀਫਤ ਨੂੰ ਮਜ਼ਬੂਤ ਕਰਨ ਲਈ ਆਪਣਾ ਬੇਸ (ਅੱਡਾ) ਇਰਾਕ ਦੇ ਕੁਫਾ ਵਿੱਚ ਤਬਦੀਲ ਕਰ ਦਿੱਤਾ। ਉਸ ਨੂੰ ਖਾਸ ਕਰਕੇ ਸੀਰੀਆ ਦੇ ਗਵਰਨਰ ਮੁਆਵੀਆ ਵੱਲੋਂ ਤੀਬਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਲੀ ਦਾ ਵਿਰੋਧ ਕਰਨ ਵਾਲੇ ਮੁਸਲਮਾਨ ਚਾਹੁੰਦੇ ਸਨ ਕਿ ਉਹ ਉਸਮਾਨ ਦੇ ਕਾਤਲਾਂ ਨੂੰ ਤੁਰੰਤ ਸਜ਼ਾ ਦੇਵੇ। ਪਰ ਮੌਜੂਦਾ ਹਾਲਾਤਾਂ ਵਿੱਚ ਇਹ ਮੁਮਕਿਨ ਨਹੀਂ ਸੀ। ਆਖਰਕਾਰ ਉਸਨੂੰ ਖਰਜੀਆਂ (ਅਸੰਤੁਸ਼ਟਾਂ) ਦੁਆਰਾ ਸ਼ਹੀਦ ਕਰ ਦਿੱਤਾ ਗਿਆ ਸੀ। ਉਸਦੇ ਕੁਝ ਕਥਨ ਨਿਮਨਲਿਖਤ ਹਨ:

ਮੈਂ ਉਸ ਦਾ ਗੁਲਾਮ ਹਾਂ ਜਿਸਨੇ ਮੈਨੂੰ ਇੱਕ ਅੱਖਰ ਵੀ ਸਿਖਾਇਆ ਹੈ

ਲੋਕਾਂ ਵਿਚਕਾਰ ਇਸ ਤਰ੍ਹਾਂ ਰਹੋ ਕਿ ਜੇ ਤੁਸੀਂ ਮਰ ਜਾਵੋ ਤਾਂ ਉਹ ਤੁਹਾਡੇ ਲਈ ਅੱਥਰੂ ਵਹਾਉਣ ਅਤੇ ਜੇ ਤੁਸੀਂ ਜੀਵਤ ਰਹੋ ਤਾਂ ਉਹ ਤੁਹਾਡੀ ਸੰਗਤ ਨੂੰ ਤਰਸਣ।

ਮਨੁੱਖ ਇੱਕ ਅਦੁੱਤ ਪ੍ਰਾਣੀ ਹੈ; ਉਹ ਚਰਬੀ ਦੀਆਂ ਪਰਤਾਂ (ਅੱਖਾਂ) ਰਾਹੀਂ ਵੇਖਦਾ ਹੈ, ਹੱਡੀ (ਕੰਨਾਂ) ਰਾਹੀਂ ਸੁਣਦਾ ਹੈ ਅਤੇ ਮਾਸ ਦੇ ਲੋਥੜੇ (ਜੀਭ) ਰਾਹੀਂ ਬੋਲਦਾ ਹੈ।

ਦਾਵਾਹ - ਪੈਗੰਬਰ ਦੇ ਮਿਸ਼ਨ ਦੀ ਨਿਰੰਤਰਤਾ

ਕੁਰਾਨ ਵਿਚ ਦਾਵਾਹ ਦੇ ਕਾਰਜ ਨੂੰਰੱਬ ਦੀ ਪੁਕਾਰਕਿਹਾ ਗਿਆ ਹੈ। ਦੂਜੇ ਸ਼ਬਦਾਂ ਵਿੱਚ ਦਾਵਾਹ ਦੇ ਕਾਰਜ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਸਿਰਜਣਹਾਰ ਅਤੇ ਪਾਲਣਹਾਰ ਦੇ ਨੇੜੇ ਲਿਆਉਣਾ ਹੈ। ਲੋਕਾਂ ਨੂੰ ਪ੍ਰਮਾਤਮਾ ਦੇ ਨੇੜੇ ਲੈ ਜਾਣ ਦਾ ਮੂਲ ਕਾਰਣ ਉਨ੍ਹਾਂ ਨੂੰ ਇਹ ਸਮਝਾਉਣਾ ਹੈ ਕਿ ਇਸ ਧਰਤੀਤੇ ਉਨ੍ਹਾਂ ਲਈ ਜੀਵਨ ਦਾ ਇੱਕੋ ਇੱਕ ਸਹੀ ਤਰੀਕਾ ਰੱਬ ਦੇ ਸੱਚੇ ਸ਼ਰਧਾਲੂ ਬਣਨਾ ਹੈ। 

ਲੋਕਾਂ ਨੂੰ ਪ੍ਰਮਾਤਮਾ ਨਾਲ ਜੋੜਨ ਦਾ ਅਰਥ ਹੈ ਮਨੁੱਖ ਨੂੰ ਸਵੈ-ਕੇਂਦਰਿਤ ਜੀਵਨ ਦੇ ਬੁਰੇ ਨਤੀਜਿਆਂ ਬਾਰੇ ਚੇਤੰਨ ਕਰਨਾ ਅਤੇ ਰੱਬ-ਅਧਾਰਿਤ ਜੀਵਨ ਨੂੰ ਅਪਣਾਉਣ ਦਾ ਸੱਦਾ ਦੇਣਾ। ਦੋਹਾਂ ਕਿਸਮਾਂ ਦੀ ਜੀਵਨ-ਜਾਚ ਬਾਰੇ ਇਲਾਹੀ ਸਿੱਖਿਆਵਾਂ ਦੇ ਗਿਆਨ ਦਾ ਸਭ ਤੋਂ ਪ੍ਰਮਾਣਿਕ ਅਤੇ ਭਰੋਸੇਮੰਦ ਸਰੋਤਕੁਰਾਨਦੇ ਰੂਪ ਵਿੱਚ ਸਾਡੇ ਲਈ ਸੁਰੱਖਿਅਤ ਰੱਖਿਆ ਗਿਆ ਹੈ। ਲੋਕਾਂ ਨੂੰ ਪ੍ਰਮਾਤਮਾ ਨਾਲ ਜੋੜਨਾ ਨਿਰੋਲ ਰੂਪ ਅਲੌਕਿਕ ਪ੍ਰਕਿਰਤੀ ਦਾ ਸੁਭਾਅ ਹੈ। ਭਾਵ, ਇਹ ਕਿਸੇ ਵੀ ਤਰ੍ਹਾਂ ਰਾਸ਼ਟਰੀ, ਸਮਾਜਿਕ ਜਾਂ ਆਰਥਿਕ ਮੁੱਦਿਆਂ ਨਾਲ ਜੁੜਿਆ ਨਹੀਂ ਹੈ। ਇਹ ਇੱਕ ਮੁਹਿੰਮ ਹੈ ਜੋ ਲੋਕਾਂ ਨੂੰ ਰੱਬ ਦੇ ਨੇੜੇ ਲਿਆਉਣ ਲਈ ਆਰੰਭੀ ਗਈ ਹੈ। ਇਹ ਅਧਿਆਤਮਿਕ ਅਤੇ ਧਾਰਮਿਕ ਭਾਸ਼ਾ ਜਾਂ ਮੁਹਾਵਰੇ ਨਾਲ ਆਰੰਭ ਹੁੰਦਾ ਹੈ ਅਤੇ ਅੰਤ ਤੱਕ ਉਸੇ ਭਾਸ਼ਾ ਅਤੇ ਸ਼ੈਲੀ ਵਿੱਚ ਚਲਦਾ ਹੈ। 

ਦਾਵਾਹ ਕਾਰਜ ਜਾਂ ਲੋਕਾਂ ਨੂੰ ਰੱਬ ਨਾਲ ਜੋੜਨ ਦਾ ਉਦੇਸ਼ ਰੂਹਾਂ ਨੂੰ ਗੂੜ੍ਹੀ ਨੀਂਦ ਤੋਂ ਜਗਾਉਣਾ ਹੈ। ਇਹ ਇੱਕ ਭਟਕੇ ਹੋਏ ਵਿਅਕਤੀ ਨੂੰ ਰੱਬ ਵੱਲ ਜਾਂਦੇ ਸਹੀ ਰਾਹਤੇ ਪਾਉਣਾ ਹੈ। ਇਹ ਮਨੁੱਖ ਦੀ ਅੰਤਰ-ਦ੍ਰਿਸ਼ਟੀ ਨੂੰ ਹਲੂਣਾ ਦੇਣ ਲਈ ਹੈ ਤਾਂ ਜੋ ਉਹ ਵਿਸ਼ਾਲ ਬ੍ਰਹਿਮੰਡ ਦੇ ਸੰਕੇਤਾਂ ਵਿੱਚ ਪ੍ਰਮਾਤਮਾ ਦੀ ਝਲਕ ਵੇਖਣ ਲੱਗ ਪਵੇ। ਇਹ ਸਿਰਜਣਹਾਰ ਨੂੰ ਉਹਦੀ ਸਿਰਜਨਾ ਦੇ ਦਰਪਣ ਵਿੱਚੋਂ ਪ੍ਰਗਟ ਕਰਨਾ ਹੈ। 

ਇਹ ਬਹੁਤ ਜ਼ਰੂਰੀ ਹੈ ਕਿ ਸਦਭਾਵਨਾ ਵਾਲਾ ਮਾਹੌਲ ਬਣਾਈ ਰੱਖਣ ਇਹ ਕਾਰਜ ਨਿਮਰਤਾ ਸਹਿਤ ਕੀਤਾ ਜਾਵੇ। ਇਸ ਮਾਮਲੇ ਵਿੱਚ ਪਰਹੇਜ਼ ਅਤੇ ਸਬਰ ਦੀ ਨੀਤੀ ਮਹੱਤਵਪੂਰਨ ਹੈ। ਇਹ ਕਾਰਜ ਇਲਾਹੀ ਮਿਸ਼ਨ ਦਾ ਸਮਰਥਨ ਕਰਨ ਲਈ ਬਹੁਤ ਜ਼ਰੂਰੀ ਹੈ। ਪ੍ਰਮਾਤਮਾ ਦੇ ਉਦੇਸ਼ ਨੂੰ ਅੱਗੇ ਵਧਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਣੀ ਚਾਹੀਦੀ।

ਇੱਕ ਦਾਈ (ਰੱਬ ਨਾਲ ਜੋੜਨ ਵਾਲੇ) ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸਦੀ ਜ਼ਿੰਮੇਵਾਰੀ ਇਲਾਹੀ ਸੰਦੇਸ਼ ਪ੍ਰਸਤੁਤ ਕਰਨ ਅਤੇ ਲੋਕਾਂ ਨੂੰ ਸੱਦਾ ਦੇਣ ਤੱਕ ਸੀਮਿਤ ਹੈ। ਪ੍ਰਮਾਤਮਾ ਜਿਸ ਨੂੰ ਚਾਹੇਗਾ ਆਪੇ ਸਹੀ ਰਸਤੇਤੇ ਪਾ ਦਵੇਗਾ।

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਪੈਗੰਬਰ ਮੁਹੰਮਦ ਦੇ ਪੈਰੋਕਾਰ ਹਾਂ ਜਿਨ੍ਹਾਂ ਨੂੰ ਖੁਦਾ ਨੇ ਸਾਰੀ ਮਨੁੱਖਤਾ ਨੂੰ ਆਗਾਹ ਕਰਨ ਦੇ ਆਸ਼ੇ ਨਾਲ ਧਰਤੀਤੇ ਭੇਜਿਆ ਸੀ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਮੌਜੂਦਾ ਸਮੇਂ ਵਿੱਚ ਇਹ ਜ਼ਿੰਮੇਵਾਰੀ ਦ੍ਰਿੜ੍ਹਤਾ ਸਹਿਤ ਨਿਭਾਈ ਜਾਵੇ।

Maulana Wahiduddin Khan
Share icon

Subscribe

CPS shares spiritual wisdom to connect people to their Creator to learn the art of life management and rationally find answers to questions pertaining to life and its purpose. Subscribe to our newsletters.

Stay informed - subscribe to our newsletter.
The subscriber's email address.

leafDaily Dose of Wisdom