ਵਿਰੋਧ ਅਤੇ ਔਕੜਾਂ
ਕੁਰੈਸ਼ ਕਬੀਲੇ ਵਲੋਂ ਪੈਗੰਬਰ ਨੂੰ ਖਾਰਿਜ ਕਰਨ ਦਾ ਇੱਕ-ਇਕ ਮੁੱਖ ਕਾਰਨ ਸੀ। ਕਾਬਾਹ ਦੇ ਕਾਰਨ ਮੱਕਾ ਤੀਰਥ ਯਾਤਰਾ ਦਾ ਪ੍ਰਮੁੱਖ ਕੇਂਦਰ ਸੀ, ਜਿਸ ਵਿੱਚ ਗੁਆਂਢੀ ਕਬੀਲਿਆਂ ਅਤੇ ਕੌਮਾਂ ਦੀਆਂ 360 ਮੂਰਤੀਆਂ ਸਥਾਪਿਤ ਸਨ। ਇਸਲਾਮ ਦਾ ਇੱਕ ਰੱਬ ਵਿੱਚ ਵਿਸ਼ਵਾਸ ਹੋਣ ਕਰਕੇ ਕੁਰੈਸ਼ ਕਬੀਲੇ ਨੂੰ ਡਰ ਸੀ ਕਿ ਇੱਕ ਵਾਰ ਇੱਕ ਰੱਬ ਦੀ ਧਾਰਨਾ ਪ੍ਰਸਿੱਧ ਹੋ ਗਈ ਤਾਂ ਗੁਆਂਢੀ ਕਬੀਲੇ ਮੂਰਤੀਆਂ ਨੂੰ ਸ਼ਰਧਾਂਜਲੀ ਦੇਣ ਲਈ ਕਾਬਾਹ ਦਾ ਦੌਰਾ ਕਰਨਾ ਬੰਦ ਕਰ ਦੇਣਗੇ ਅਤੇ ਇਸਦੇ ਨਾਲ ਹੀ ਕੁਰੈਸ਼ ਕਬੀਲਾ ਕਾਬਾਹ ਦੇ ਸਰਪ੍ਰਸਤ ਵਜੋਂ ਮਿਲੇ ਸਨਮਾਨ ਤੋਂ ਵਾਂਝਾ ਹੋ ਜਾਵੇਗਾ। ਗੁਆਂਢੀ ਕਬੀਲਿਆਂ ਦੇ ਲੋਕ ਵੱਡੀ ਗਿਣਤੀ ਵਿੱਚ ਮੂਰਤੀਆਂ ਨੂੰ ਚੜ੍ਹਾਵਾ ਚੜ੍ਹਾਉਣ ਲਈ ਸਾਰਾ ਸਾਲ ਮੱਕਾ ਆਉਂਦੇ ਸਨ। ਜਿਸ ਨਾਲ ਮੱਕਾ ਵਿਚ ਖੁਸ਼ਹਾਲੀ ਆਈ ਕਿਉਂਕਿ ਤੀਰਥ ਯਾਤਰਾ ਦੇ ਨਾਲ-ਨਾਲ ਵਪਾਰ ਵੀ ਵਧਿਆ ਸੀ। ਮੱਕਾ ਮਾਰੂਥਲ ਹੋਣ ਕਰਕੇ ਉੱਥੇ ਕੋਈ ਖੇਤੀ ਜਾਂ ਆਰਥਿਕ ਸਾਧਨ ਮੌਜੂਦ ਨਹੀਂ ਸਨ। ਪਰਿਣਾਮਸਰੂਪ ਕਾਬਾ ਉਨ੍ਹਾਂ ਦੀ ਕਮਾਈ ਦਾ ਇੱਕੋ ਇੱਕ ਸਾਧਨ ਸੀ। ਪਰ ਸਾਰੇ ਮੱਕਾਵਾਸੀ ਵਿਰੋਧੀ ਬਿਰਤੀ ਦੇ ਨਹੀਂ ਸਨ। ਮੱਕੇ ਵਿਚ ਵੱਸਦੇ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਕੁਰਾਨ ਦੇ ਸੰਦੇਸ਼ ਨੂੰ ਗੰਭੀਰਤਾ ਨਾਲ ਵਿਚਾਰਿਆ ਅਤੇ ਇਕ-ਇਕ ਕਰਕੇ ਇਸਲਾਮ ਕਬੂਲ ਕਰ ਲਿਆ। ਉਸ ਸਮੇਂ ਦੌਰਾਨ ਮੱਕਾ ਦੇ ਨਾਲ-ਨਾਲ ਗੁਆਂਢੀ ਕਬੀਲਿਆਂ ਦੇ ਲਗਭਗ 200 ਲੋਕ ਇਸਲਾਮ ਵਿੱਚ ਦਾਖਲ ਹੋਏ।
ਕੁਰੈਸ਼, ਜਿਨ੍ਹਾਂ ਨੇ ਮੱਕਨ ਰਹਿਨੁਮਾਈ ਦਾ ਆਨੰਦ ਮਾਣਿਆ ਸੀ; ਨੇ ਨਵੇਂ ਧਰਮ ਇਸਲਾਮ ਦੀਆਂ ਸਿੱਖਿਆਵਾਂ ਨੂੰ ਆਪਣੇ ਪੁਰਖਿਆਂ ਦੇ ਧਰਮ ਦਾ ਅਪਮਾਨ ਮੰਨਿਆ। ਇਸਲਾਮ ਉਨ੍ਹਾਂ ਨੂੰ ਆਪਣੀ ਚੌਧਰ ਲਈ ਖ਼ਤਰੇ ਵਜੋਂ ਨਜ਼ਰ ਆਇਆ। ਅਬੂ ਜਾਹਲ ਤੇ ਅਬੂ ਲਾਹਬ ਵਰਗੇ ਆਗੂ ਪੈਗੰਬਰ ਦੇ ਸਭ ਤੋਂ ਵੱਧ ਵਿਰੋਧ ਵਿਚ ਸਨ।
ਵੱਖ-ਵੱਖ ਕਬੀਲਿਆਂ ਦੇ ਮੁਖੀ ਇਸ ਮਾਮਲੇ ’ਤੇ ਵਿਚਾਰ ਕਰਨ ਲਈ ਇਕੱਠੇ ਹੋਏ। ਉਨ੍ਹਾਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਜੇਕਰ ਅਬੂ ਤਾਲਿਬ ਉਨ੍ਹਾਂ ਦੇ ਰਾਹ ਵਿੱਚ ਨਾ ਆਇਆ ਤਾਂ ਉਨ੍ਹਾਂ ਨੂੰ ਇਸ ਸਮੱਸਿਆ ਦਾ ਹੱਲ ਲੱਭਣ ਵਿੱਚ ਕੋਈ ਮੁਸ਼ਕਲ ਨਹੀਂ ਹੋਵੇਗੀ। ਇਸ ਲਈ ਉਹ ਸਾਰੇ ਅਬੂ ਤਾਲਿਬ ਕੋਲ ਆਏ ਤਾਂ ਕਿ ਉਹ ਮੁਹੰਮਦ ਸਾਹਿਬ ਨੂੰ ਇਲਾਹੀ ਸੰਦੇਸ਼ ਫੈਲਾਉਣ ਤੋਂ ਰੋਕਣ। ਉਨ੍ਹਾਂ ਨੇ ਅਬੂ ਤਾਲਿਬ ਨੂੰ ਚੇਤਾਵਨੀ ਦਿੱਤੀ “ਮੁਹੰਮਦ ਨੂੰ ਕਹੋ ਕਿ ਉਹ ਇਲਾਹੀ ਸੰਦੇਸ਼ ਫੈਲਾਉਣਾ ਬੰਦ ਕਰੇ, ਨਹੀਂ ਤਾਂ ਤੁਸੀਂ ਉਸਨੂੰ ਛੇਕ ਦੇਵੋਗੇ ਤੇ ਜੇਕਰ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਤੁਹਾਨੂੰ ਆਪਣੇ ਭਤੀਜੇ ਦੇ ਕਰਮਾਂ ਦਾ ਦੁੱਖ ਭੋਗਣਾ ਪਵੇਗਾ।”
ਬੁੱਢੇ ਅਬੂ ਤਾਲਿਬ ਨੇ ਮਹਿਸੂਸ ਕੀਤਾ ਕਿ ਉਸ ਵਿਚ ਮੁਖੀਆਂ ਦੇ ਗੁੱਸੇ ਦਾ ਮੁੜ ਸਾਹਮਣਾ ਕਰਨ ਦੀ ਸਮਰੱਥਾ ਨਹੀਂ ਹੈ। ਇਸ ਲਈ ਉਸਨੇ ਮੁਹੰਮਦ ਸਾਹਿਬ ਨੂੰ ਕੁਰੈਸ਼ ਦੇ ਸਰਦਾਰਾਂ ਵਲੋਂ ਦਿੱਤੀ ਚੇਤਾਵਨੀ ਬਾਰੇ ਦੱਸਦਿਆਂ ਕਿਹਾ “ਮੇਰੇ ਪਿਆਰੇ ਭਤੀਜੇ, ਆਪਣੀ ਅਤੇ ਆਪਣੇ ਚਾਚੇ ਦੀ ਸੁਰੱਖਿਆ ਵੱਲ ਧਿਆਨ ਦਿਓ ਅਤੇ ਮੇਰੇ ’ਤੇ ਅਜਿਹਾ ਬੋਝ ਨਾ ਪਾਓ ਜੋ ਮੈਂ ਝੱਲ ਨਾ ਸਕਾਂ।”
ਕੁਝ ਦੇਰ ਪੈਗੰਬਰ ਬੇਹਰਕਤ ਖੜ੍ਹੇ ਰਹੇ। ਇੱਕ ਪਾਸੇ ਉਨ੍ਹਾਂ ਦੇ ਬੁੱਢੇ ਚਾਚੇ ਨੂੰ ਲੋਕਾਂ ਦੇ ਵਿਰੋਧ ਨੇ ਕਮਜ਼ੋਰ ਕਰ ਦਿੱਤਾ ਸੀ ਅਤੇ ਦੂਜੇ ਪਾਸੇ ਆਖਰੀ ਸਾਹ ਤੱਕ ਸੱਚ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੀ। ਇਸ ਲਈ ਉਹਨਾਂ ਨੇ ਕਿਸੇ ਵੀ ਕੀਮਤ ’ਤੇ ਆਪਣੀ ਡਿਊਟੀ ਨਿਭਾਉਣ ਦਾ ਫੈਸਲਾ ਕੀਤਾ। ਮੁਹੰਮਦ ਸਾਹਿਬ ਨੇ ਅੱਖਾਂ ਵਿਚ ਹੰਝੂ ਭਰ ਕੇ ਦ੍ਰਿੜ੍ਹ ਪਰ ਸ਼ਾਂਤ ਆਵਾਜ਼ ਵਿੱਚ ਕਿਹਾ:
“ਪਿਆਰੇ ਚਾਚਾ ਜੀ! ਮੈਂ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਸਹੁੰ ਖਾਂਦਾ ਹਾਂ ਕਿ ਜੇਕਰ ਪ੍ਰਮਾਤਮਾ ਮੇਰੇ ਇਕ ਹੱਥ ਵਿਚ ਸੂਰਜ ਅਤੇ ਦੂਜੇ ਵਿਚ ਚੰਦ ਵੀ ਰੱਖ ਦੇਵੇ, ਮੈਂ ਤਾਂ ਵੀ ਆਪਣਾ ਮਿਸ਼ਨ ਨਹੀਂ ਤਿਆਗਾਂਗਾ। ਇਹ ਮੇਰੇ ਆਖਰੀ ਸਾਹ ਤਕ ਨਿਰਵਿਘਨ ਜਾਰੀ ਰਹੇਗਾ।”
ਮੁਹੰਮਦ ਦੁਆਰਾ ਕਹੇ ਇਹਨਾਂ ਸ਼ਬਦਾਂ ਦੀ ਸੰਜੀਦਗੀ ਅਤੇ ਤੀਬਰਤਾ ਨੇ ਅਬੂ ਤਾਲਿਬ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਉਹ ਕੁਝ ਦੇਰ ਲਈ ਮੰਤਰਮੁਗਧ ਹੋ ਗਿਆ। ਫਿਰ ਸੁਰਤ ਸੰਭਾਲਦਿਆਂ ਹੋਇਆਂ ਉਹ ਮੁਹੰਮਦ ਵੱਲ ਮੁੜਿਆ ਅਤੇ ਕਹਿਣ ਲੱਗਾ:
“ਜਾਓ ਭਤੀਜੇ, ਆਪਣਾ ਫਰਜ਼ ਨਿਭਾਓ, ਮੈਂ ਤੁਹਾਡੇ ਨਾਲ ਹਾਂ। ਮੇਰੇ ਲੋਕਾਂ ਨੂੰ ਮੇਰੇ ਵਿਰੁੱਧ ਹੁੰਦੇ ਨੇ ਤਾਂ ਹੋਣ ਦਿਉ। ਜਿੰਨਾ ਚਿਰ ਮੈਂ ਜਿਉਂਦਾ ਹਾਂ, ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ।”
ਵਿਪੱਖਤਾ ਵਿਚ ਤੀਬਰਤਾ
ਜਦੋਂ ਕੁਰੈਸ਼ਾਂ ਨੇ ਦੇਖਿਆ ਕਿ ਅਬੂ ਤਾਲਿਬ ’ਤੇ ਪਾਇਆ ਦਬਾਅ ਅਸਫਲ ਹੋ ਗਿਆ ਹੈ, ਤਾਂ ਉਨ੍ਹਾਂ ਨੇ ਪੈਗੰਬਰ ਅਤੇ ਉਸਦੇ ਪੈਰੋਕਾਰਾਂ ਲਈ ਔਂਕੜਾ ਪੈਦਾ ਕਰਨ ਦਾ ਫੈਸਲਾ ਕੀਤਾ। ਗੁਲਾਮੀ ਹੰਢਾ ਰਿਹਾ ਸਮਾਜ ਦਾ ਸਭ ਤੋਂ ਕਮਜ਼ੋਰ ਵਰਗ, ਸਭ ਤੋਂ ਵੱਧ ਪੀੜਤ ਸੀ। ਉਨ੍ਹਾਂ ਦੇ ਮਾਲਕਾਂ ਨੇ ਉਨ੍ਹਾਂ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਕਈਆਂ ਤੋਂ ਪੀੜਾ ਜਰੀ ਨਾ ਗਈ ਤੇ ਉਹ ਸਵਾਸ ਤਿਆਗ ਗਏ। ਪਰ ਗੁਲਾਮ ਲੋਕਾਂ ਨੇ ਇਹ ਸਭ ਸਬਰ ਨਾਲ ਝੱਲਿਆ। ਅਬੂ ਬਕਰ ਨੇ ਇਨ੍ਹਾਂ ਗੁਲਾਮਾਂ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਵੱਡੀ ਸੰਪਤੀ ਖਰਚ ਕੀਤੀ। ਗੁਲਾਮ ਤਾਂ ਗੁਲਾਮ ਇੱਥੋਂ ਤੱਕ ਕਿ ਅਮੀਰ ਮੁਸਲਮਾਨ ਵੀ ਨਹੀਂ ਬਖਸ਼ੇ ਗਏ। ਉਨ੍ਹਾਂ ਨੂੰ ਵੀ ਔਂਕੜਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਆਪਣੇ ਰਿਸ਼ਤੇਦਾਰ ਉਨ੍ਹਾਂ ਦੇ ਵਿਰੁੱਧ ਹੋ ਗਏ।
ਮੱਕਾ ਵਾਸੀਆਂ ਨੇ ਉਹ ਸਭ ਕੁਝ ਕੀਤਾ ਜੋ ਉਹ ਲੋਕਾਂ ਨੂੰ ਪੈਗੰਬਰ ਤੋਂ ਦੂਰ ਕਰਨ ਲਈ ਕਰ ਸਕਦੇ ਸਨ। ਪਰ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਇਸਲਾਮ ਫਲਦਾ ਤੇ ਫੈਲਦਾ ਰਿਹਾ। ਮੱਕਾ ਦੀਆਂ ਕੁਝ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਜਿਵੇਂ ਹਮਜ਼ਾਹ (ਪੈਗੰਬਰ ਦੇ ਚਾਚਾ), ਉਮਰ ਇਬਨ ਅਲ-ਖਤਾਬ (ਜੋ ਮੱਕਾ ਵਿਚ ਆਪਣੀ ਬਹਾਦਰੀ ਲਈ ਮਸ਼ਹੂਰ ਸਨ) ਅਤੇ ਅਬੂ ਧਰ ਗ਼ਿਫਾਰੀ ਆਦਿ ਨੇ ਇਸਲਾਮ ਕਬੂਲ ਕਰ ਲਿਆ।
ਮੱਕਾ ਦੇ ਸਰਦਾਰ (ਮੁਖੀ) ਪਹਿਲਾਂ ਨਾਲੋਂ ਜ਼ਿਆਦਾ ਗੁੱਸੇ ਵਿਚ ਸਨ। ਉਨ੍ਹਾਂ ਨੇ ਮੁਸਲਮਾਨਾਂ ਲਈ ਜੀਵਨ ਇੰਨਾ ਮੁਸ਼ਕਲ ਕਰ ਦਿੱਤਾ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਪੈਗੰਬਰ ਦੀ ਆਗਿਆ ਨਾਲ ਨੇੜਲੇ ਦੇਸ਼ ਐਬੀਸੀਨੀਆ (ਇਥੋਪੀਆ) ਚਲੇ ਗਏ। ਸ਼ੁਰੂ ਵਿਚ ਐਬੀਸੀਨੀਆ ਜਾਣ ਵਾਲਿਆਂ ਦੀ ਗਿਣਤੀ 15 (ਮਰਦ ਅਤੇ ਔਰਤਾਂ) ਸੀ, ਪਰ ਹੌਲੀ-ਹੌਲੀ ਇਹ ਗਿਣਤੀ 83 ਤੱਕ ਪਹੁੰਚ ਗਈ।
ਮੁਸਲਮਾਨਾਂ ਦੀ ਇਸ ਸੁਰੱਖਿਅਤ ਪਨਾਹਗਾਹ ਨੇ ਮੱਕਾ ਵਾਸੀਆਂ ਨੂੰ ਹੋਰ ਵੀ ਨਾਰਾਜ਼ ਕਰ ਦਿੱਤਾ। ਉਨ੍ਹਾਂ ਨੇ ਆਪਣੇ ਦੋ ਬੰਦਿਆਂ ਨੂੰ ਐਬੀਸੀਨੀਆ ਦੇ ਰਾਜੇ ਨੇਗਸ ਕੋਲ ਭੇਜਿਆ। ਇਹਨਾਂ ਆਦਮੀਆਂ ਨੇ ਨੇਗਸ ਨੂੰ ਕੀਮਤੀ ਤੋਹਫ਼ਿਆਂ ਦੀ ਪੇਸ਼ਕਸ਼ ਕਰਦਿਆਂ ਹੋਇਆਂ ਬੇਨਤੀ ਕੀਤੀ ਕਿ ਉਹ ਇਨ੍ਹਾਂ ‘ਅਗਿਆਨੀ’ ਲੋਕਾਂ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢ ਦੇਣ ਕਿਉਂਕਿ ਇਨ੍ਹਾਂ ਨੇ ਨਵੇਂ ਧਰਮ ਦੀ ਪਾਲਣਾ ਕਰਨ ਲਈ ਆਪਣੇ ਪੂਰਵਜਾਂ ਦੇ ਧਰਮ ਨੂੰ ਤਿਆਗ ਦਿੱਤਾ ਹੈ। ਨੇਗਸ ਨੇ ਪਨਾਹਗੀਰ ਮੁਸਲਮਾਨਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ। ਅਬੂ ਤਾਲਿਬ ਦੇ ਪੁੱਤਰ ਜਾਫਰ ਨੇ ਅੱਗੇ ਆ ਕੇ ਨੇਗਸ ਨੂੰ ਇਸਲਾਮ ਦੀਆਂ ਸਿੱਖਿਆਵਾਂ ਬਾਰੇ ਸੰਖੇਪ ਵਿੱਚ ਸਮਝਾਇਆ ਅਤੇ ਕੁਰਾਨ ਵਿਚਲੇ ਅਧਿਆਇ ‘ਮਰੀਅਮ’ ’ਚੋਂ ਕੁਝ ਹਿੱਸਾ ਪੜ੍ਹ ਕੇ ਸੁਣਾਇਆ। ਇਸਲਾਮ ਦੀ ਵਿਚਾਰਧਾਰਾ ਸੁਣ ਕੇ ਨੇਗਸ ਬਹੁਤ ਪ੍ਰਭਾਵਿਤ ਹੋਇਆ ਅਤੇ ਕਹਿਣ ਲੱਗਾ: “ਮੇਰੇ ਰਾਜ ਵਿੱਚ ਨਿਡਰ ਵਸੋ; ਮੈਂ ਤੁਹਾਨੂੰ ਮੱਕਾ ਵਾਸੀਆਂ ਦੇ ਹਵਾਲੇ ਨਹੀਂ ਕਰਾਂਗਾ।”
ਫਿਰ ਉਹ ਮੱਕਾ ਵਾਸੀਆਂ ਵੱਲ ਮੁੜਿਆ ਅਤੇ ਕਹਿਣ ਲੱਗਾ: “ਚਲੇ ਜਾਓ, ਮੈਂ ਇਨ੍ਹਾਂ ਰੁਹਾਨੀ ਲੋਕਾਂ ਨੂੰ ਦੇਸ਼ ਤੋਂ ਬਾਹਰ ਨਹੀਂ ਕਰਾਂਗਾ। ਇਹ ਸੱਚੇ ਵਿਚਾਰਾਂ ਦੀ ਪਾਲਣਾ ਕਰ ਰਹੇ ਹਨ।”
ਸਮਾਜਿਕ ਬਾਈਕਾਟ
ਸਮਾਂ ਬੀਤਣ ਨਾਲ ਮੱਕੇ ਦੇ ਮੁਖੀਆਂ ਵਿੱਚ ਹੋਰ ਵੀ ਕੁੜੱਤਣ ਭਰਦੀ ਗਈ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪੈਗੰਬਰ ਮੁਹੰਮਦ ਦੇ ਕਬੀਲੇ (ਜਿਸਦਾ ਮੁਖੀ ਅਬੂ ਤਾਲਿਬ ਸੀ) ’ਚੋਂ ਬਾਨੂ ਹਾਸ਼ਿਮ, ਜੋ ਇਸ ਸਾਰੇ ਵਰਤਾਰੇ ਲਈ ਜ਼ਿੰਮੇਵਾਰ ਸੀ, ਜੇਕਰ ਉਹ ਪੈਗੰਬਰ ਮੁਹੰਮਦ ਦਾ ਸਾਥ ਨਾ ਦਿੰਦਾ ਤਾਂ ਉਨ੍ਹਾਂ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਬਿਨਾਂ ਦੇਰੀ ਦੇ ਰੋਕਿਆ ਜਾ ਸਕਦਾ ਸੀ। ਉਨ੍ਹਾਂ ਨੇ ਬਾਨੂ ਹਾਸ਼ਮ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸਨੇ ਮੁਹੰਮਦ ਨੂੰ ਉਨ੍ਹਾਂ ਦੇ ਸਪੁਰਦ ਨਾ ਕੀਤਾ ਤਾਂ ਉਸ ਨੂੰ ਮਾੜੇ ਨਤੀਜੇ ਭੁਗਤਣੇ ਪੈਣਗੇ।
ਬਾਨੂ ਹਾਸ਼ਮ ਵਲੋਂ ਕੋਈ ਸਾਕਾਰਾਤਮਕ ਪ੍ਰਤੀਕਿਿਰਆ ਨਾ ਮਿਲਣ ਉਪਰੰਤ ਮੱਕਾ ਦੇ ਕਬੀਲਿਆਂ ਨੇ ਆਪਸ ਵਿਚ ਇਕਰਾਰਨਾਮਾ ਕੀਤਾ ਕਿ ਉਹ ਬਾਨੂ ਹਾਸ਼ਮ ਨਾਲ ਹਰ ਪ੍ਰਕਾਰ ਦਾ ਲੈਣ-ਦੇਣ ਖਤਮ ਕਰਨ ਲਈ ਸਹਿਮਤ ਹਨ। ਸਭ ਨੇ ਇਕਰਾਰਨਾਮੇ ’ਤੇ ਹਸਤਾਖਰ ਕੀਤੇ ਅਤੇ ਪਵਿੱਤਰ ਕਾਬਾਹ ਵਿਚ ਟੰਗ ਦਿੱਤੇ ਗਏ। ਇਹ ਮੁਹੰਮਦ ਸਾਹਿਬ ਦੀ ਪੈਗੰਬਰੀ ਦਾ ਸੱਤਵਾਂ ਸਾਲ ਸੀ।
ਬਾਈਕਾਟ ਦਾ ਇਹ ਦੌਰ ਬਾਨੂ ਹਾਸ਼ਮ ਅਤੇ ਮੁਸਲਮਾਨਾਂ ਲਈ ਬਹੁਤ ਮੁਸ਼ਕਿਲਾਂ ਭਰਿਆ ਸੀ। ਜਦੋਂ ਇਹ ਪਾਬੰਦੀ ਲਾਗੂ ਸੀ ਤਾਂ ਕੁਰੈਸ਼ੀ ਕਬੀਲੇ ਦੇ ਮੁਖੀ ਅਬੂ ਤਾਲਿਬ ਨੂੰ ਇਕ ਤੰਗ ਘਾਟੀ ਵਿਚ ਸ਼ਰਨ ਲੈਣੀ ਪਈ, ਜਿਸ ਨੂੰ ਅੱਜਕਲ ‘ਅਬੂ ਤਾਲਿਬ ਪਾਸ (ਉਪਮਾਰਗ)’ ਵਜੋਂ ਜਾਣਿਆ ਜਾਂਦਾ ਹੈ। ਤਿੰਨ ਸਾਲਾਂ ਤੱਕ ਪੈਗੰਬਰ ਅਤੇ ਉਸਦੇ ਸਾਰੇ ਰਿਸ਼ਤੇਦਾਰਾਂ ਰਿਹਾਇਸ਼ ਇਹ ਘਾਟੀ ਹੀ ਰਹੀ। ਇਸ ਦੌਰਾਨ ਬਹੁਤ ਸਾਰੇ ਮੁਸਲਮਾਨ ਇਸਲਾਮ ਵਿਚ ਸ਼ਾਮਲ ਹੋ ਗਏ। ਘਾਟੀ ਵਿਚ ਰਹਿੰਦਿਆਂ ਹੋਇਆਂ ਸ਼ਹਿਰ ਤੋਂ ਰਸਦ-ਪਾਣੀ ਲਿਆਉਣ ’ਤੇ ਵੀ ਰੋਕ ਲਾ ਦਿੱਤੀ ਗਈ, ਜਿਸ ਕਰਕੇ ਬਾਨੂ ਹਾਸ਼ਮ ਤੇ ਹੋਰਨਾਂ ਨੂੰ ਰੁੱਖਾਂ ਦੇ ਪੱਤਿਆਂ ਸਹਾਰੇ ਜ਼ਿੰਦਾ ਰਹਿਣਾ ਪਿਆ।
ਅੰਤ ਵਿੱਚ, ਕੁਝ ਦਿਆਲੂ ਮੱਕਾ ਮੁਖੀਆਂ ਨੇ ਬਾਨੂ ਹਾਸ਼ਮ ਉੱਤੇ ਤਰਸ ਖਾ ਕੇ ਇਕਰਾਰਨਾਮਾ ਰੱਦ ਕਰ ਦਿੱਤਾ ਤੇ ਬਾਨੂ ਹਾਸ਼ਮ ਆਪਣੇ ਘਰ ਵਾਪਸ ਪਰਤ ਸਕਿਆ। ਪਰ ਇਸ ਤੋਂ ਤੁਰੰਤ ਬਾਅਦ ਪੈਗੰਬਰ ਦੇ ਚਾਚਾ ਤੇ ਮੁਖੀਆ ਅਬੂ ਤਾਲਿਬ ਦੀ ਮੌਤ ਹੋ ਗਈ। ਤਿੰਨ ਸਾਲਾਂ ਦੀ ਔਂਕੜਾ ਭਰੀ ਜ਼ਿੰਦਗੀ ਬਤੀਤ ਕਰਨ ਕਾਰਨ ਉਸ ਦੀ ਸਿਹਤ ਵਿਗੜ ਗਈ ਸੀ। ਹਾਲਾਂਕਿ ਅਬੂ ਤਾਲਿਬ ਨੇ ਇਸਲਾਮ ਕਬੂਲ ਨਹੀਂ ਸੀ ਕੀਤਾ, ਪਰ ਆਪਣੇ ਕਬੀਲੇ ਦੇ ਮੁਖੀ ਵਜੋਂ ਉਸਨੇ ਆਪਣੇ ਵਿਰੋਧੀਆਂ ਤੋਂ ਪੈਗੰਬਰ ਦੀ ਰੱਖਿਆ ਕੀਤੀ ਸੀ।
ਉਸਦੀ ਮੌਤ ਤੋਂ ਬਾਅਦ ਪੈਗੰਬਰ ਦਾ ਇੱਕ ਹੋਰ ਚਾਚਾ ਅਬੂ ਲਹਾਬ, ਬਾਨੂ ਹਾਸ਼ਮ ਦਾ ਮੁਖੀ ਬਣ ਗਿਆ। ਉਹ ਇਸਲਾਮ ਅਤੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ। ਉਸਨੇ ਕੁਰੈਸ਼ ਨੂੰ ਸਪੱਸ਼ਟ ਕਰ ਦਿੱਤਾ ਕਿ ਹੁਣ ਅੱਗੇ ਤੋਂ ਪੈਗੰਬਰ ਮੁਹੰਮਦ ਨੂੰ ਸਾਡੇ ਕਬੀਲੇ ਵਲੋਂ ਕੋਈ ਸੁਰਖਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਿਨਾਂ ਵਿੱਚ ਕਿਸੇ ਵਿਅਕਤੀ ਦਾ ਇਸਦੇ ਕਬੀਲੇ ਦੀ ਸੁਰੱਖਿਆ ਤੋਂ ਬਿਨਾਂ ਬੱਚਣਾ ਅਸੰਭਵ ਸੀ।
ਪੈਗੰਬਰ ਦੀ ਵਫ਼ਾਦਾਰ ਪਤਨੀ ਖਦੀਜਾਹ ਦੀ ਵੀ ਇਕਰਾਰਨਾਮਾ ਰੱਦ ਕਰਨ ਤੋਂ ਤੁਰੰਤ ਬਾਅਦ ਮੌਤ ਹੋ ਗਈ। ਇਹ ਦੋਵੇਂ ਮੌਤਾਂ ਪੈਗੰਬਰੀ ਦੇ 10ਵੇਂ ਸਾਲ ਵਿੱਚ ਹੋਈਆਂ ਸਨ। ਪੈਗੰਬਰ ਮੁਹੰਮਦ ਨੇ ਕਿਹਾ, “ਇਮਰਾਨ ਦੀ ਧੀ ਮਰੀਅਮ ਆਪਣੇ ਸਮੇਂ ਦੀਆਂ ਔਰਤਾਂ ਵਿੱਚੋਂ ਸਭ ਤੋਂ ਉੱਤਮ ਸੀ ਅਤੇ ਖਦੀਜਾਹ ਇਸ ਕੌਮ ਦੀਆਂ ਔਰਤਾਂ ਵਿੱਚੋਂ ਸਭ ਤੋਂ ਉੱਤਮ ਹੈ।”
ਅਬੂ ਤਾਲਿਬ ਅਤੇ ਖਦੀਜਾਹ ਦੀ ਸੰਸਾਰ ਤੋਂ ਰੁਖਸਤੀ ਨੇ ਪੈਗੰਬਰ ਨੂੰ ਉਦਾਸ ਕਰ ਦਿੱਤਾ, ਕਿਉਂਕਿ ਉਹ ਦੋਨੋਂ ਪੈਗੰਬਰ ਲਈ ਪ੍ਰੇਰਨਾ ਦੇ ਵੱਡੇ ਸਰੋਤ ਸਨ। ਇਹਨਾਂ ਮੌਤਾਂ ਉਪਰੰਤ ਹੀ ਵਿਰੋਧੀ ਆਪਣੇ ਆਪ ਨੂੰ ਇੰਨਾ ਦਲੇਰ ਸਮਝਣ ਲੱਗੇ ਕਿ ਉਹਨਾਂ ਨੇ ਪੈਗੰਬਰ ਨੂੰ ਕਮਜ਼ੋਰ ਜਾਣ ਕੇ ਉਸ ’ਤੇ ਦਬਾ ਪਾਉਣਾ ਸ਼ੁਰੂ ਕੀਤਾ। ਇੱਕ ਦਿਨ ਜਦੋਂ ਪੈਗੰਬਰ ਕਾਬਾਹ ਵਿੱਚ ਨਮਾਜ਼ ਪੜ੍ਹ ਰਹੇ ਸਨ ਤਾਂ ਅਬੂ ਜਾਹਲ ਨੇ ਕਪੜੇ ਦੀ ਮਦਦ ਨਾਲ ਉਸਦਾ ਗਲਾ ਘੁੱਟ ਦਿੱਤਾ। ਜੇਕਰ ਅਬੂ ਬਕਰ ਸਮੇਂ ਸਿਰ ਮਦਦ ਲਈ ਨਾ ਪਹੁੰਚਿਆ ਹੁੰਦਾ ਤਾਂ ਕੋਈ ਵੱਡਾ ਭਾਣਾ ਵਰਤ ਜਾਂਦਾ।
ਤਾਈਫ ਦੀ ਯਾਤਰਾ
ਦਿਨ-ਬ-ਦਿਨ ਹਾਲਾਤ ਵਿਗੜਦੇ ਗਏ। ਇਸ ਲਈ ਪੈਗੰਬਰ ਨੇ ਇਸਲਾਮ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਲਈ ਮੱਕਾ ਤੋਂ 40 ਮੀਲ ਦੂਰ ਇੱਕ ਗੁਆਂਢੀ ਸ਼ਹਿਰ ਤਾਈਫ ਜਾਣ ਦਾ ਫੈਸਲਾ ਕੀਤਾ। ਉਸ ਨੇ ਕਸਬੇ ਦੇ ਮੁਖੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਦਾ ਸੱਦਾ ਦਿੱਤਾ। ਮੁਖੀਆਂ ਨੇ ਉਸ ਦੇ ਪ੍ਰਸਤਾਵ ਵੱਲ ਧਿਆਨ ਤਾਂ ਕੀ ਦੇਣਾ ਸੀ ਬਲਕਿ ਜਦੋਂ ਪੈਗੰਬਰ ਨਿਰਾਸ਼ ਹੋ ਕੇ ਸ਼ਹਿਰ ਛੱਡ ਰਿਹਾ ਸੀ ਤਾਂ ਇਹਨਾਂ ਮੁਖੀਆਂ ਦੁਆਰਾ ਉਕਸਾਏ ਲੋਕ ਪੈਗੰਬਰ ਦਾ ਪਿੱਛਾ ਕਰਨ ਲੱਗੇ ਅਤੇ ਉਸ ਨਾਲ ਦੁਰਵਿਹਾਰ ਕੀਤਾ। ਇਥੋਂ ਤਕ ਕਿ ਸ਼ਹਿਰ ਤੋਂ ਬਾਹਰ ਜਾਂਦੇ ਸਮੇਂ ਉਸ ’ਤੇ ਬੇਅੰਤ ਪੱਥਰ ਸੁੱਟੇ। ਨਿਰਦਈ ਲੋਕ ਉਸ ਸਮੇਂ ਤਕ ਪੱਥਰ ਮਾਰਦੇ ਰਹੇ ਜਦੋਂ ਤੱਕ ਉਹ ਰਾਤ ਦੇ ਹਨੇਰੇ ਵਿਚ ਗੁਆਚ ਨਹੀਂ ਗਿਆ। ਸ਼ਹਿਰੋਂ ਬਾਹਰ ਨਿਕਲ ਕੇ ਉਹ ਆਰਾਮ ਕਰਨ ਲਈ ਇੱਕ ਬਾਗ ਵਿੱਚ ਰੁਕ ਗਿਆ। ਬੁਰੀ ਤਰ੍ਹਾਂ ਜ਼ਖਮੀ ਹੋਣ ਕਾਰਣ ਬਹੁਤ ਖੂਨ ਵਹਿ ਰਿਹਾ ਸੀ। ਪਰ ਫਿਰ ਵੀ ਉਸਨੇ ਹਮਲਾਵਰਾਂ ਨੂੰ ਸ਼ਰਾਪ ਦੇਣ ਦੀ ਥਾਂ ਉਹਨਾਂ ਨੂੰ ਸੋਝੀ ਬਖਸ਼ਣ ਦੀ ਅਰਦਾਸ ਕੀਤੀ:
“ਹੇ ਮੇਰਿਆ ਰੱਬਾ! ਮੈਂ ਤੁਹਾਡੇ ਅੱਗੇ ਬਲ ਤੇ ਸਾਧਨਾਂ ਦੀ ਘਾਟ ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਮੇਰੇ ਵਿਅਰਥ ਹੋਣ ਦੀ ਸ਼ਿਕਾਇਤ ਕਰਦਾ ਹਾਂ। ਹੇ, ਦਿਆਲੂ, ਮਿਹਰਬਾਨ! ਤੂੰ ਮੇਰਾ ਸੁਆਮੀ ਹੈ, ਸਿਰਫ ਮੇਰਾ ਹੀ ਨਹੀਂ ਤੂੰ ਤਾਂ ਹਰ ਕਮਜ਼ੋਰ ਇਨਸਾਨ ਦਾ ਸੁਆਮੀ ਹੈ। ਤੂੰ ਮੈਨੂੰ ਕਿਸ ਦੇ ਹਵਾਲੇ ਕਰ ਰਿਹਾ ਹੈ; ਕਿਸੇ ਬੇਰਹਿਮ ਤੇ ਬੇਦਰਦ ਲੋਕ ਦੇ ਜੋ ਮੇਰੇ ਲਈ ਉਦਾਸੀ ਭਰਿਆ ਹੋਵੇਗਾ ਜਾਂ ਕਿਸੇ ਪਰਦੇਸੀ ਦੇ ਜਿਸ ਨੂੰ ਤੂੰ ਮੇਰੀ ਗਤੀਵਿਧੀਆਂ ਦਾ ਮੁਕੰਮਲ ਨਿਯੰਤਰਣ ਦਿੱਤਾ ਹੈ? ਮੈਨੂੰ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਹੈ ਸਿਵਾਏ ਇਸਦੇ ਕਿ ਮੇਰੇ ਸਿਰ ’ਤੇ ਤੁਹਾਡਾ ਮਿਹਰ ਭਰਿਆ ਹੱਥ ਬਣਿਆ ਰਹੇ। ਮੈਂ ਤੁਹਾਡੇ ਚਾਨਣ ਵਿੱਚ ਪਨਾਹ ਲੈਂਦਾ ਹਾਂ— ਉਹ ਚਾਨਣ ਜੋ ਆਕਾਸ਼ ਨੂੰ ਪ੍ਰਕਾਸ਼ਮਾਨ ਕਰਦਾ ਹੈ ਅਤੇ ਹਰ ਕਿਸਮ ਦੇ ਹਨੇਰੇ ਨੂੰ ਦੂਰ ਕਰਦਾ ਹੈ ਅਤੇ ਜੋ ਇਸ ਸੰਸਾਰ ਅਤੇ ਪਰਲੋਕ ਵਿੱਚ ਸਾਰੇ ਮਾਮਲਿਆਂ ਨੂੰ ਨਿਯੰਤਰਿਤ ਕਰਦਾ ਹੈ। ਮੈਂ ਕਦੇ ਨਹੀਂ ਚਾਹਾਂਗਾ ਕਿ ਮੈਨੂੰ ਤੁਹਾਡੇ ਕ੍ਰੋਧ ਦਾ ਸਾਹਮਣਾ ਕਰਨਾ ਪਵੇ ਜਾਂ ਫਿਰ ਤੁਸੀਂ ਮੇਰੇ ਤੋਂ ਕਦੇ ਨਾਰਾਜ਼ ਹੋਵੋ। ਪਰ ਜੇਕਰ ਕਦੇ ਹੁੰਦੇ ਹੋ ਤਾਂ ਮੈਂ ਉਦੋਂ ਤਕ ਨਾਰਾਜ਼ਗੀ ਨੂੰ ਦੂਰ ਕਰਨ ਦਾ ਪ੍ਰਯਤਨ ਕਰਾਂਗਾ ਜਦੋਂ ਤਕ ਤੁਸੀਂ ਪ੍ਰਸੰਨ ਨਹੀਂ ਹੁੰਦੇ। ਤੁਹਾਡੇ ਤੋਂ ਇਲਾਵਾ ਹੋਰ ਕੋਈ ਐਨਾ ਤਾਕਤਵਰ ਜਾਂ ਸ਼ਕਤੀਸ਼ਾਲੀ ਨਹੀਂ ਹੈ।”
ਆਇਸ਼ਾ ਨੇ ਇੱਕ ਵਾਰ ਨਬੀ ਨੂੰ ਪੁੱਛਿਆ, “ਕੀ ਤੁਸੀਂ ਕਦੇ ਉਹੂਦ ਦੀ ਲੜਾਈ ਵਾਲੇ ਦਿਨ ਤੋਂ ਵੀ ਔਖਾ ਦਿਨ ਅਨੁਭਵ ਕੀਤਾ ਹੈ?” ਉਸਨੇ ਜਵਾਬ ਦਿੱਤਾ, “ਮੇਰੇ ਲਈ ਸਭ ਤੋਂ ਔਖਾ ਸਲੂਕ ‘ਅਕਾਬਾਹ’ ਦੇ ਦਿਨ ਹੋਇਆ ਸੀ ਜਦੋਂ ਮੈਂ ਇਬਨ ਅਬਦ ਯਲੀਲ ਬਿਨ ਅਬਦ ਕੁਲਾਲ (ਜੋ ਤਾਇਫ ਦੇ ਮੁਖੀਆਂ ਵਿੱਚੋਂ ਇੱਕ ਸੀ) ਨੂੰ ਇਸਲਾਮ ਵਿਚ ਆਉਣ ਦਾ ਸੱਦਾ ਦੇਣ ਦੇ ਉਦੇਸ਼ ਨਾਲ ਗਿਆ ਸੀ। ਪਰ ਉਸਨੇ (ਮੇਰੇ ਪ੍ਰਸਤਾਵ ਦਾ) ਕੋਈ ਜਵਾਬ ਨਹੀਂ ਦਿੱਤਾ।”
ਇੱਕ ਅਸਧਾਰਨ ਯਾਤਰਾ
ਪੈਗੰਬਰੀ ਦੇ ਦਸਵੇਂ ਸਾਲ ਵਿਚ ਜਿਿਬ੍ਰਲ ਦੂਤ ਨਬੀ ਨੂੰ ਸਵਰਗ ਦੀ ਚਮਤਕਾਰੀ ਯਾਤਰਾ (ਜਿਸ ਨੂੰ ‘ਮਿਰਾਜ’ ਕਿਹਾ ਜਾਂਦਾ ਹੈ) ’ਤੇ ਲੈ ਜਾਣ ਲਈ ਆਇਆ ਸੀ। ਪੈਗੰਬਰ ਇੱਕ ਖੰਭਾਂ ਵਾਲੇ ਘੋੜੇ ’ਤੇ ਸਵਾਰ ਹੋ ਕੇ ਸਭ ਤੋਂ ਪਹਿਲਾਂ ਮੱਕਾ ਤੋਂ ਜੇਰੂਸਲਮ ਗਏ। ਜੇਰੂਸਲਮ ਵਿਖੇ ਪੈਗੰਬਰ ਨੇ ਡੇਵਿਡ ਦੇ ਮੰਦਰ ਵਿੱਚ ਨਮਾਜ਼ ਅਦਾ ਕੀਤੀ, ਜਿੱਥੇ ਹੋਰ ਸਾਰੇ ਨਬੀ ਵੀ ਉਸ ਨਾਲ ਨਮਾਜ਼ ਵਿੱਚ ਸ਼ਾਮਲ ਸਨ। ਫਿਰ ਉਹ ਦੇਵਦੂਤ ਜਿਿਬ੍ਰਲ ਨਾਲ ਸਵਰਗ ਵੱਲ ਤੁਰ ਪਿਆ ਅਤੇ ਇੱਕ-ਇੱਕ ਕਰਕੇ ਸੱਤਵੇਂ (ਸਵਰਗ) ਅਸਮਾਨ ਉੱਤੇ ਪਹੁੰਚ ਗਿਆ। ਉਹ ਹਰ ਸਵਰਗ ਵਿੱਚ ਨਬੀਆਂ ਨੂੰ ਮਿਿਲਆ। ਉਹ ਪਹਿਲੇ ਸਵਰਗ ਵਿਚ ਮਨੁੱਖ ਦੇ ਪੂਰਵਜ ‘ਆਦਮ’ ਨੂੰ ਮਿਿਲਆ, ਦੂਜੇ ਵਿਚ ਯਿਸ਼ੂ ਅਤੇ ਜ਼ਕਰੀਆ ਦੇ ਪੁੱਤਰ ਜੋਹਨ, ਤੀਜੇ ਵਿਚ ਯੂਸੁਫ਼, ਚੌਥੇ ਵਿੱਚ ਇਦਰੀਸ, ਪੰਜਵੇਂ ਵਿੱਚ ਆਰੋਨ ਅਤੇ ਛੇਵੇਂ ਵਿੱਚ ਮੂਸਾ ਨੂੰ ਮਿਿਲਆ।
ਪੈਗੰਬਰ ਮੂਸਾ ਨੇ ਜਦੋਂ ਪੈਗੰਬਰ ਮੁਹੰਮਦ ਨੂੰ ਦੇਖਿਆ ਤਾਂ ਉਹ ਰੋਣ ਲੱਗ ਪਿਆ। ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਪੈਗੰਬਰ ਮੂਸਾ ਨੇ ਕਿਹਾ ਕਿ ਉਹ ਭਾਵੁਕ ਹੋ ਰਿਹਾ ਹੈ ਕਿਉਂਕਿ ਪੈਗੰਬਰ ਮੁਹੰਮਦ ਉਸ ਨਾਲੋਂ ਵੀ ਕਿਤੇ ਵੱਧ ਲੋਕਾਂ ਨੂੰ ਜੰਨਤ ਤੱਕ ਲੈ ਜਾਣ ਦੇ ਯੋਗ ਹੈ। ਪ੍ਰਮਾਤਮਾ ਨੇ ਆਪਣੇ ਦੂਤ ਪੈਗੰਬਰ ਨੂੰ ਸਾਖਸ਼ਾਤ ਦਰਸ਼ਨ ਦਿੱਤੇ ਹਨ। ਇਥੇ ਭਾਵੁਕਤਾ ਦਾ ਕਾਰਣ ਇਹ ਮੁਬਾਰਕ ਮੌਕਾ ਵੀ ਹੈ ਜਦੋਂ ਪੈਗੰਬਰ ਨੂੰ ਰੋਜ਼ਾਨਾ ਪੰਜ ਵਕਤ ਕੀਤੀ ਜਾਣ ਵਾਲੀ ਨਮਾਜ਼ ਸਾਹਿਤ ਰੱਬ ਦੇ ਹੁਕਮ ਪ੍ਰਾਪਤ ਹੋਏ। ਮੂਲ ਰੂਪ ਵਿੱਚ ਰੋਜ਼ਾਨਾ ਪੰਜਾਹ ਨਮਾਜ਼ਾਂ ਦਾ ਅਦਾ ਕਰਨਾ ਨੀਅਤ ਕੀਤਾ ਗਿਆ ਸੀ, ਪਰ ਮੂਸਾ ਨੇ ਪੈਗੰਬਰ ਨੂੰ ਪ੍ਰਮਾਤਮਾ ਕੋਲ ਜਾ ਕੇ ਨਮਾਜ਼ਾਂ ਘਟਾਉਣ ਸੰਬੰਧੀ ਫ਼ਰਿਆਦ ਕਰਨ ਲਈ ਕਿਹਾ। ਪਰਿਣਾਮਸਰੂਪ ਪ੍ਰਮਾਤਮਾ ਨੇ ਨਮਾਜ਼ਾਂ ਨੂੰ ਘਟਾ ਕੇ 10 ਕਰ ਦਿੱਤਾ ਪਰ ਜਦੋਂ ਮੁਹੰਮਦ ਸਾਹਿਬ ਹੋਰ ਕਟੌਤੀ ਲਈ ਫ਼ਰਿਆਦ ਕਰਨ ਦੁਬਾਰਾ ਪ੍ਰਮਾਤਮਾ ਕੋਲ ਗਏ ਤਾਂ ਉਹਨਾਂ ਨੇ ਨਮਾਜ਼ਾਂ ਦੀ ਗਿਣਤੀ ਘਟਾ ਕੇ 5 ਕਰ ਦਿੱਤੀ। ਇਸ ਉਪਰੰਤ ਮੁਹੰਮਦ ਸਾਹਿਬ ਘਰ ਪਰਤ ਆਏ।
ਪੈਗੰਬਰ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਜਿਸ ਥਾਂ ’ਤੇ ਉਹ ਲੰਮੇਂ ਪਏ ਸੀ, ਉਹ ਥਾਂ ਅਜੇ ਵੀ ਨਿੱਘੀ ਸੀ ਅਤੇ ਜਿਸ ਪਿਆਲੇ ਨੂੰ ਖਾਲੀ ਕਰਨ ਲਈ ਉਲਟਾ ਕਰਕੇ ਗਏ ਸੀ, ਉਹ ਅਜੇ ਵੀ ਖਾਲੀ ਹੋ ਰਿਹਾ ਸੀ। ਇਹ ਸ਼ਾਨਦਾਰ ਅਨੁਭਵ ਇੱਕ ਪਲ ਤੋਂ ਵੀ ਘੱਟ ਸਮੇਂ ਵਿੱਚ ਹੋਇਆ ਸੀ।
ਇਹ ਜੋ ਕਰਿਸ਼ਮਾ ਵਾਪਰਿਆ, ਅਗਲੀ ਸਵੇਰ ਪੈਗੰਬਰ ਨੇ ਕੁਰੈਸ਼ ਨੂੰ ਦੱਸਿਆ। ਉਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ। ਬਹੁਤ ਸਾਰੇ ਸਾਥੀ ਹੈਰਾਨ ਸਨ ਅਤੇ ਪੈਗੰਬਰ ਨੂੰ ਸਮਝਾਉਣਾ ਚਾਹੁੰਦੇ ਸਨ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਪਰ ਪੈਗੰਬਰ ਦੇ ਜੇਰੂਸਲਮ ਦੇ ਵਰਣਨ ਅਤੇ ਉਸ ਨੇ ਮੱਕਾ ਵਾਪਸ ਜਾਂਦੇ ਹੋਏ ਜੋ ਕਾਫ਼ਲੇ ਦੇਖੇ ਸਨ; ਤੋਂ ਕੁਰੈਸ਼ ਨੂੰ ਯਕੀਨ ਹੋ ਗਿਆ ਕਿ ਮੁਹੰਮਦ ਸੱਚ ਬੋਲ ਰਹੇ ਸਨ।