ਮੌਜੂਦਾ ਹਾਲਾਤ ਵਿੱਚ ਇਹ ਲੱਗਦਾ ਹੈ ਕਿ ਸਫ਼ਲ ਵਿਅਕਤੀ ਉਹੀ ਹੈ, ਜਿਸ ਨੇ ਵਰਤਮਾਨ ਸੰਸਾਰ ਵਿੱਚ ਆਪਣੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਹੋਈਆਂ ਹਨ, ਪਰੰਤੂ ਮੌਤ ਇਸ ਝੂਠ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗੀ। ਇਸ ਤੋਂ ਬਾਅਦ ਅਚਾਨਕ ਇਹ ਪਤਾ ਚਲੇਗਾ ਕਿ ਉਹੀ ਵਿਅਕਤੀ ਮਜ਼ਬੂਤ ਬੁਨਿਆਦ 'ਤੇ ਖੜਿਆ ਹੋਇਆ ਸੀ, ਜਿਸ ਨੂੰ ਸੰਸਾਰ ਵਾਲਿਆਂ ਨੇ ਬੇਬੁਨਿਆਦ ਸਮਝ ਲਿਆ ਸੀ ਅਤੇ ਉਨਾਂ ਸਾਰੇ ਲੋਕਾਂ ਦੀ ਕੋਈ ਹਕੀਕਤ ਹੀ ਨਹੀਂ ਸੀ, ਜੋ ਮੌਤ ਤੋਂ ਪਹਿਲਾਂ ਦੇ ਹਾਲਾਤ ਵਿੱਚ ਪ੍ਰਤੱਖ ਰੂਪ ਤੋਂ ਬਰਾਬਰ ਜਾਂ ਵਿਕਾਸ ਦੀ ਉਚਾਈਆਂ 'ਤੇ ਬੈਠੇ ਹੋਏ ਦਿਖਾਈ ਦਿੰਦੇ ਹਨ।
ਮੌਲਾਨਾ ਵਹੀਦੁੱਦੀਨ ਖ਼ਾਨ 'ਸੈਂਟਰ ਫਾਰ ਪੀਸ ਐਂਡ ਸਪ੍ਰੀਚੁਏਲਿਟੀ', ਨਵੀਂ ਦਿੱਲੀ ਦੇ ਸੰਸਥਾਪਕ ਹਨ। ਮੌਲਾਨਾ ਦਾ ਮੰਨਣਾ ਹੈ ਕਿ ਸਿੱਕੇ ਦੇ ਦੋ ਪਹਿਲੂ ਹਨ : ਅਧਿਆਤਮਿਕਤਾ ਸ਼ਾਂਤੀ ਦੀ ਅੰਦਰੂਨੀ ਸੰਤੁਸ਼ਟੀ ਹੈ ਅਤੇ ਸ਼ਾਂਤੀ ਅਧਿਆਤਮਿਕਤਾ ਦਾ ਬਾਹਰੀ ਇਜ਼ਹਾਰ। ਵਿਸ਼ਵ-ਸ਼ਾਂਤੀ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਦੇ ਲਈ ਉਨ੍ਹਾਂ ਨੂੰ ਅੰਤਰਰਾਸ਼ਟਰੀ ਸਥਾਨ ਤੇ ਪਹਿਚਾਣ ਪ੍ਰਾਪਤ ਹੈ।